ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਕੜਾਕੇ ਦੀ ਧੁੱਪ ਵਿੱਚ ਖੜ੍ਹ ਕੇ ਬਿੱਲ ਭਰਨ ਲਈ ਮਜਬੂਰ

07:19 AM Jun 13, 2024 IST
ਮੁਕਤਸਰ ਦੇ ਵਾਟਰ ਵਰਕਸ ’ਚ ਕੜਕਦੀ ਧੁੱਪ ’ਚ ਬਿੱਲ ਭਰਦੇ ਹੋਏ ਖ਼ਪਤਕਾਰ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਖ਼ਪਤਕਾਰਾਂ ਪਾਸੋਂ ਪਾਣੀ ਤੇ ਸੀਵਰੇਜ ਦੇ ਬਿੱਲ ਲੈਣ ਵਾਸਤੇ ਜਲ ਘਰ ਕੋਟਕਪੂਰਾ ਰੋਡ ਸਥਿਤ ਜੋ ਖਿੜਕੀ ਬਣਾਈ ਗਈ ਹੈ ਉਹ ਖੁੱਲ੍ਹੇ ਅਸਮਾਨ ਹੇਠ ਹੈ| ਖਪਤਕਾਰਾਂ ਨੂੰ ਕੜਕਦੀ ਧੁੱਪ ਤੇ ਮੀਂਹ ਵਿੱਚ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ| ਬਿੱਲ ਵਾਲੀ ਖਿੜਕੀ ਵੀ ਉਚੀ ਹੈ| ਖਿੜਕੀ ਤੱਕ ਪੁੱਜਣ ਲਈ ਥੱਲੇ ਮਿੱਟੀ ਦੀ ਢੇਰੀ ਲਾਈ ਹੈ| ਮੀਂਹ ਦੇ ਦਿਨਾਂ ‘ਚ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ| ਖਿੜਕ ਤੱਕ ਪੁੱਜਣ ਲਈ ਵੀ ਕੋਈ ਪੱਕਾ ਰਸਤਾ ਹੈ| ਚਿੱਕੜ ਵਿੱਚੋਂ ਲੰਘਕੇ ਜਾਣਾ ਪੈਂਦਾ ਹੈ| ਲਾਭਪਾਤਰੀ ਰਾਮ ਚੰਦ, ਗੁਰਦੇਵ ਸਿੰਘ ਤੇ ਅਮਨ ਨੇ ਕਿਹਾ ਕਿ ਬਿੱਲ ਅਦਾ ਕਰਨ ਵਾਲੇ ਖਪਤਕਾਰਾਂ ਨੂੰ ਆਦਰ ਮਾਣ ਦੀ ਜਗ੍ਹਾ ਠਿੱਠ ਹੋਣਾ ਪੈਂਦਾ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਬਿੱਲ ਲੈਣ ਵਾਲੇ ਕਰਮਚਾਰੀ ਖਿੜਕੀ ਮੂਹਰੇ ਚਾਦਰਾਂ ਲਾ ਕੇ ਆਪ ਤਾਂ ਕਮਰੇ ਅੰਦਰਲੀ ਠੰਢੀ ਹਵਾ ਦਾ ਆਨੰਦ ਮਾਣਦੇ ਹਨ ਪਰ ਖਪਤਕਾਰ ਧੁੱਪ ਤੇ ਮੀਂਹ ‘ਚ ਪ੍ਰੇਸ਼ਾਨ ਹੁੰਦੇ ਹਨ| ਜਨ ਸਿਹਤ ਵਿਭਾਗ ਮੰਡਲ 2 ਦੇ ਅਧਿਕਾਰੀਆਂ ਨੇ ਕਿਹਾ ਕਿ ਬਜਟ ਦੀ ਘਾਟ ਹੈ ਫਿਰ ਵੀ ਉਹ ਜਲਦੀ ਹੀ ਢੁਕਵਾਂ ਪ੍ਰਬੰਧ ਕਰਨਗੇ|

Advertisement

Advertisement