For the best experience, open
https://m.punjabitribuneonline.com
on your mobile browser.
Advertisement

ਲਾਰਿਆਂ ਵਾਲੀ ਰਾਜਨੀਤੀ ਤੋਂ ਲੋਕ ਹੁਣ ਅੱਕੇ: ਡਾ. ਬਲਬੀਰ ਸਿੰਘ

11:36 AM May 01, 2024 IST
ਲਾਰਿਆਂ ਵਾਲੀ ਰਾਜਨੀਤੀ ਤੋਂ ਲੋਕ ਹੁਣ ਅੱਕੇ  ਡਾ  ਬਲਬੀਰ ਸਿੰਘ
ਪਿੰਡ ਮਾੜੂ ਵਿੱਚ ਚੋਣ ਪ੍ਰਚਾਰ ਦੌਰਾਨ ਡਾ. ਬਲਬੀਰ ਸਿੰਘ, ਵਿਧਾਇਕ ਪਠਾਣਮਾਜਰਾ, ਗੁਰਲਾਲ ਘਨੌਰ ਤੇ ਹੋਰ।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 30 ਅਪਰੈਲ
‘ਵਿਧਾਨ ਸਭਾ ਦੀਆਂ ਚੋਣਾਂ ਵਿੱਚ ਝੂਠੀ ਤੇ ਲਾਰਿਆਂ ਦੀ ਰਾਜਨੀਤੀ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਫਰਕ ਨਾਲ ਜਿੱਤ ਹਾਸਲ ਕਰਵਾਈ ਸੀ ਅਤੇ ਹੁਣ ਵੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਉਸੇ ਤਰ੍ਹਾਂ 13-0 ਵਾਲਾ ਇਤਿਹਾਸ ਰਚਣਗੇ।’ ਇਹ ਗੱਲ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਹਲਕਾ ਸਨੌਰ ਦੇ ਕਰੀਬ 12 ਪਿੰਡਾਂ ਦਾ ਦੌਰਾ ਕਰਨ ਦੌਰਾਨ ਆਖੀ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਹਲਕਾ ਸਨੌਰ ਦੇ ਘੜਾਮ, ਰੋਹੜ ਜਗੀਰ, ਬੁਧਮੋਰ, ਬਿੰਜਲ, ਇਸਰਹੇੜੀ, ਤਾਜਲਪੁਰ, ਮਾੜੂ, ਮਸੀਗਣ, ਮਿਹੋਣ, ਸਵਾਈ ਸਿੰਘ ਵਾਲਾ, ਦੇਵੀਗੜ੍ਹ ਦੇ ਅਲੱਗ ਅਲੱਗ ਮੰਚਾਂ ਤੋਂ ਸਥਾਨਕ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੇ ਕਾਂਗਰਸੀ ਆਗੂ ਦੀ ਪਤਨੀ ਵੱਲੋਂ ਦਿੱਤੇ ਵਿਵਾਦਤ ਬਿਆਨ ’ਤੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਸਿਆਸੀ ਮਨੋਰਥ ਲਈ ਗੁਰੂ ਸਾਹਿਬਾਨਾਂ ਦੇ ਨਾਵਾਂ ਜਾਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੋਦੀ ਸਰਕਾਰ ਵਾਂਗ ਕਾਂਗਰਸ ਤੇ ਅਕਾਲੀਆਂ ਦੇ ਬਹੁਤ ਜੁਮਲੇ ਸੁਣ ਲਏ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਜੁਮਲੇ ਨਹੀਂ ਰੁਜ਼ਗਾਰ ਚਾਹੀਦਾ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਨ੍ਹਾਂ ਨੂੰ ਹਲਕਾ ਵਾਸੀਆਂ ਵੱਲੋਂ ਵਿਸ਼ਵਾਸ ਦਵਾਇਆ ਕਿ ਬਾਕੀ ਹਲਕਿਆਂ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਭੇਜਣਗੇ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਹਰਪਾਲ ਜੁਨੇਜਾ, ਹਰਜਸ਼ਨ ਪਠਾਣਮਾਜਰਾ, ਉੱਪ ਚੇਅਰਮੈਨ ਗੁਰਮੀਤ ਬਿੱਟੂ, ਮਨਿੰਦਰ ਫਰਾਂਸ ਵਾਲਾ, ਬਲਜਿੰਦਰ ਨੰਦਗੜ੍ਹ, ਚਰਨਜੀਤ ਭੈਣੀ, ਬਲਜੀਤ ਸਿੰਘ ਝੁੰਗੀਆਂ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ।

Advertisement

Advertisement
Author Image

Advertisement
Advertisement
×