ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਲਤੀ ਪ੍ਰਕਿਰਿਆ ਤੋਂ ਤੰਗ ਆ ਜਾਂਦੇ ਨੇ ਲੋਕ: ਜਸਟਿਸ ਚੰਦਰਚੂੜ

07:09 AM Aug 04, 2024 IST
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਇੱਕ ਉਮੀਦਵਾਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ। -ਫੋਟੋ: ਏਐੱਨਆਈ

ਨਵੀਂ ਦਿੱਲੀ, 3 ਅਗਸਤ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਬਦਲਵੇਂ ਵਿਵਾਦ ਨਿਬੇੜਾ ਪ੍ਰਬੰਧ ਦੇ ਰੂਪ ’ਚ ਲੋਕ ਅਦਾਲਤਾਂ ਦੀ ਭੂਮਿਕਾ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਆਮ ਲੋਕ, ਅਦਾਲਤਾਂ ਦੇ ਕੇਸਾਂ ਤੋਂ ਇੰਨਾ ਤੰਗ ਆ ਜਾਂਦੇ ਹਨ ਕਿ ਉਹ ਸਿਰਫ਼ ਇਨ੍ਹਾਂ ਦਾ ਹੱਲ ਚਾਹੁੰਦੇ ਹਨ। ਲੋਕ ਅਦਾਲਤਾਂ ਅਜਿਹੇ ਮੰਚ ਹਨ ਜਿੱਥੇ ਅਦਾਲਤਾਂ ਵਿੱਚ ਲੰਮੇ ਸਮੇਂ ਤੋਂ ਲਟਕਦੇ ਵਿਵਾਦਾਂ ਤੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਬੇੜਾ ਜਾਂ ਸਮਝੌਤਾ ਕੀਤਾ ਜਾਂਦਾ ਹੈ। ਇਸ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਦਾਇਰ ਨਹੀਂ ਕੀਤੀ ਜਾ ਸਕਦੀ।
ਸੁਪਰੀਮ ਕੋਰਟ ’ਚ ਹਫ਼ਤਾ ਭਰ ਚੱਲੀ ਵਿਸ਼ੇਸ਼ ਲੋਕ ਅਦਾਲਤ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਚੰਦਰਚੂੜ ਨੇ ਕਿਹਾ, ‘ਅਦਾਲਤਾਂ ਦੇ ਮਾਮਲਿਆਂ ਤੋਂ ਲੋਕ ਇੰਨਾ ਤੰਗ ਆ ਜਾਂਦੇ ਹਨ ਕਿ ਉਹ ਕੋਈ ਵੀ ਹੱਲ ਚਾਹੁੰਦੇ ਹਨ। ਬਸ ਕੋਰਟ ਤੋਂ ਦੂਰ ਕਰ ਦਿੱਤਾ ਜਾਵੇ। ਇਹ ਪ੍ਰਕਿਰਿਆ ਇੱਕ ਸਜ਼ਾ ਹੈ ਅਤੇ ਇਹ ਸਾਰੇ ਜੱਜਾਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਹਰ ਪੱਧਰ ’ਤੇ ਲੋਕ ਅਦਾਲਤ ਸਥਾਪਤ ਕਰਨ ਲਈ ਉਨ੍ਹਾਂ ਨੂੰ ਬਾਰ ਤੇ ਬੈਂਚ ਦੋਵਾਂ ਤੋਂ ਹਰ ਤਰ੍ਹਾਂ ਦਾ ਸਹਿਯੋਗ ਤੇ ਹਮਾਇਤ ਮਿਲੀ ਹੈ। ਲੋਕ ਅਦਾਲਤ ਲਈ ਪੈਨਲ ਗਠਿਤ ਕਰਦੇ ਸਮੇਂ ਇਹ ਯਕੀਨੀ ਬਣਾਇਆ ਗਿਆ ਕਿ ਹਰ ਪੈਨਲ ’ਚ ਦੋ ਜੱਜ ਤੇ ਬਾਰ ਦੇ ਦੋ ਮੈਂਬਰ ਹੋਣ। ਉਨ੍ਹਾਂ ਕਿਹਾ, ‘ਅਜਿਹਾ ਕਰਨ ਦਾ ਮਕਸਦ ਇਸ ਸੰਸਥਾ ’ਤੇ ਵਕੀਲਾਂ ਨੂੰ ਮਾਲਕੀ ਦੇਣਾ ਸੀ ਕਿਉਂਕਿ ਇਹ ਕੋਈ ਅਜਿਹੀ ਸੰਸਥਾ ਨਹੀਂ ਹੈ ਜਿਸ ਨੂੰ ਸਿਰਫ਼ ਜੱਜ ਹੀ ਚਲਾਉਂਦੇ ਹਨ ਅਤੇ ਜੱਜਾਂ ਦੀ, ਜੱਜਾਂ ਲਈ ਤੇ ਜੱਜਾਂ ਵੱਲੋਂ ਚਲਾਈ ਜਾਣ ਵਾਲੀ ਸੰਸਥਾ ਹੈ।’ ਉਨ੍ਹਾਂ ਕਿਹਾ, ‘ਅਸੀਂ ਇੱਕ-ਦੂਜੇ ਤੋਂ ਬਹੁਤ ਕੁਝ ਸਿੱਖਦੇ ਹਾਂ। ਅਸੀਂ ਵਕੀਲਾਂ ਤੋਂ ਸਿੱਖਿਆ ਕਿ ਛੋਟੀ-ਛੋਟੀ ਪ੍ਰਕਿਰਿਆ ਵਾਲੇ ਮਸਲਿਆਂ ’ਤੇ ਉਨ੍ਹਾਂ ਦੀ ਕਿੰਨੀ ਪਕੜ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੇਸ਼ੱਕ ਸੁਪਰੀਮ ਕੋਰਟ ਦਿੱਲੀ ’ਚ ਸਥਿਤ ਹੈ ਪਰ ਇਹ ਸਿਰਫ਼ ਦਿੱਲੀ ਦਾ ਸੁਪਰੀਮ ਕੋਰਟ ਨਹੀਂ ਹੈ। ਇਹ ਭਾਰਤ ਦਾ ਸੁਪਰੀਮ ਕੋਰਟ ਹੈ। ਚੰਦਰਚੂੜ ਨੇ ਕਿਹਾ, ‘ਲੋਕ ਅਦਾਲਤ ਦਾ ਮਕਸਦ ਲੋਕਾਂ ਦੇ ਘਰਾਂ ਤੱਕ ਨਿਆਂ ਪਹੁੰਚਾਉਣਾ ਅਤੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ’ਚ ਲਗਾਤਾਰ ਮੌਜੂਦ ਹਾਂ।’ ਉਨ੍ਹਾਂ ਕਿਹਾ, ‘ਜਦੋਂ ਤੋਂ ਮੈਂ ਚੀਫ ਜਸਟਿਸ ਦਾ ਅਹੁਦਾ ਸੰਭਾਲਿਆ ਹੈ, ਅਸੀਂ ਪੂਰੇ ਦੇਸ਼ ਤੋਂ ਅਧਿਕਾਰੀਆਂ ਨੂੰ ਰਜਿਸਟਰੀ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।’ ਲੋਕ ਅਦਾਲਤ ਦੌਰਾਨ ਸੁਪਰੀਮ ਕੋਰਟ ਵਿੱਚ ਵੱਡੀ ਗਿਣਤੀ ’ਚ ਪੈਂਡਿੰਗ ਕੇਸਾਂ ਦੇ ਨਿਬੇੜੇ ਕੀਤੇ ਗਏ। -ਪੀਟੀਆਈ

Advertisement

ਸਾਲਸੀ ਭਾਰਤੀ ਸੱਭਿਆਚਾਰ ਦਾ ਹਿੱਸਾ: ਮੇਘਵਾਲ

ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਸਾਲਸੀ ਨੂੰ ਪ੍ਰਾਚੀਨ ਭਾਰਤੀ ਸੱਭਿਆਚਾਰ ਦਾ ਹਿੱਸਾ ਦੱਸਦਿਆਂ ਮਹਾਭਾਰਤ ਦੀਆਂ ਕਹਾਣੀਆਂ ਦਾ ਹਵਾਲਾ ਦਿੱਤਾ। ਸੁਪਰੀਮ ਕੋਰਟ ਦੇ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸਵੈ-ਪੜਚੋਲ ਦੀ ਸ਼ਕਤੀ ਵਿਵਾਦਾਂ ਨੂੰ ਸੁਲਝਾਉਣ ’ਚ ਮਦਦ ਕਰਦੀ ਹੈ। ਵਿਆਹਾਂ ਨਾਲ ਸਬੰਧਤ ਵਿਵਾਦ ਨਿਬੇੜਨ ’ਚ ਲੋਕ ਅਦਾਲਤਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਜੋ ਕੰਮ ਪਰਿਵਾਰ ਦੇ ਬਜ਼ੁਰਗ ਕਰਦੇ ਸਨ, ਉਹ ਹੁਣ ਬਲਦਵੇਂ ਝਗੜਾ ਨਿਬੇੜੂ ਪ੍ਰਬੰਧ ਵੱਲੋਂ ਕੀਤੇ ਜਾ ਰਹੇ ਹਨ। ਮੇਘਵਾਲ ਨੇ ਕਿਹਾ ਕਿ ਪਹਿਲੀ ਲੋਕ ਅਦਾਲਤ ਭਗਵਾਨ ਕ੍ਰਿਸ਼ਨ ਨੇ ਲਾਈ ਸੀ ਜਦੋਂ ਉਨ੍ਹਾਂ ਕੌਰਵਾਂ ਤੇ ਪਾਂਡਵਾਂ ਵਿਚਾਲੇ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਰਾਮਧਾਰੀ ਸਿੰਘ ਦਿਨਕਰ ਦੀਆਂ ਸਤਰਾਂ ਦਾ ਵੀ ਹਵਾਲਾ ਦਿੱਤਾ ਕਿ ਕਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਸ਼ਾਂਤੀਪੂਰਨ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ

Advertisement
Advertisement