ਦੇਵੀਗੜ੍ਹ ਵਿੱਚ ਟਰੈਫਿਕ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ
08:26 AM Jun 23, 2024 IST
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 22 ਜੂਨ
ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ਰਾਜ ਮਾਰਗ ’ਤੇ ਭਾਰੀ ਆਵਾਜਾਈ ਹੋਣ ਕਰ ਕੇ ਕਸਬਾ ਦੇਵੀਗੜ੍ਹ ਵਿੱਚ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ, ਇਸ ਤੋਂ ਇਲਾਵਾ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਤਾ, ਬੱਜਰੀ ਅਤੇ ਰੇਹੜੀਆਂ ਲਗਵਾ ਕੇ ਆਵਾਜਾਈ ਨੂੰ ਹੋਰ ਵੀ ਗੰਭੀਰ ਕਰ ਦਿੰਦੇ ਹਨ।
ਇਸ ਲਈ ਸੀਨੀਅਰ ਪੁਲੀਸ ਕਪਤਾਨ ਪਟਿਆਲਾ ਵਰੁਣ ਸ਼ਰਮਾ ਅਤੇ ਐੱਸਪੀ ਸਿਟੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਸੜਕ ’ਤੇ ਖੜੀਆਂ ਗੱਡੀਆਂ ਪਿੱਛੇ ਕਰਵਾਈਆਂ ਅਤੇ ਕਈ ਬਿਨਾਂ ਕਾਗਜ਼ਾਂ ਵਾਲੀਆਂ ਗੱਡੀਆਂ ਦੇ ਚਲਾਨ ਕੱਟੇ। ਇਸ ਤੋਂ ਇਲਾਵਾ ਸੜਕ ’ਤੇ ਖੜ੍ਹੀਆਂ ਰੇਹੜੀਆਂ ਵੀ ਸੜਕ ਤੋਂ ਹਟਵਾਈਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੇ ਦੁਕਾਨਦਾਰਾਂ ਨੇ ਮੁੜ ਆਪਣਾ ਸਾਮਾਨ ਸੜਕ ਵੱਲ ਲਿਆਂਦਾ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਪਾਰਕਿੰਗ ਵਾਲੀ ਥਾਂ ਨੂੰ ਛੱਡ ਕੇ ਜਿਹੜੀਆਂ ਗੱਡੀਆਂ ਸੜਕ ’ਤੇ ਖੜ੍ਹੀਆਂ ਸਨ, ਉਨ੍ਹਾਂ ਦੇ ਚਲਾਨ ਵੀ ਕੱਟੇ।
Advertisement
Advertisement
Advertisement