ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕਟਰਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

09:05 AM Sep 14, 2024 IST

ਪੱਤਰ ਪ੍ਰੇਰਕ
ਮੋਰਿੰਡਾ, 13 ਸਤੰਬਰ
ਇੱਥੋਂ ਦੇ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਫਿਰ ਮੁਕੰਮਲ ਹੜਤਾਲ ਕੀਤੀ ਗਈ। ਇਸ ਦੌਰਾਨ ਓਪੀਡੀ ਸੇਵਾਵਾਂ ਬਿਲਕੁਲ ਠੱਪ ਰੱਖੀਆਂ ਗਈਆਂ ਪਰ ਐਮਰਜੈਂਸੀ ਵਿੱਚ ਡਾਕਟਰ ਵਿਕਾਸ ਮਿਨਹਾਸ ਵੱਲੋਂ 45 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸੇ ਦੌਰਾਨ ਸਥਾਨਕ ਜੋਗੀਆਂ ਵਾਲੇ ਮਹੱਲੇ ਵਿੱਚੋਂ ਤਿੰਨ ਦਿਨਾਂ ਦੌਰਾਨ ਦਸਤ ਅਤੇ ਉਲਟੀਆਂ ਤੋਂ ਪੀੜਤ ਸੱਤ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖ਼ਲ ਕੀਤਾ ਗਿਆ ਸੀ। ਡਾ. ਵਿਕਾਸ ਨੇ ਦੱਸਿਆ ਕਿ ਸ਼ਹਿਰ ਦੇ ਕੁਝ ਹੋਰ ਵਾਰਡਾਂ ਵਿੱਚੋਂ ਵੀ ਲਗਪਗ ਅੱਧੀ ਦਰਜਨ ਮਰੀਜ਼ ਦਾਸਤਾਂ ਤੇ ਉਲਟੀਆਂ ਨਾਲ ਪੀੜਤ ਹਸਪਤਾਲ ਆਏ ਸਨ ਜਿਨ੍ਹਾਂ ਨੂੰ ਦਵਾਈ ਦੇ ਕੇ ਘਰ ਤੋਰ ਦਿੱਤਾ ਗਿਆ ਹੈ। ਲੋਕਾਂ ਨੂੰ ਹੜਤਾਲ ਸਬੰਧੀ ਪਤਾ ਲੱਗਣ ਕਾਰਨ ਅੱਜ ਬਹੁਤ ਘੱਟ ਮਰੀਜ਼ ਹਸਪਤਾਲ ਵਿੱਚ ਪੁੱਜੇ।

Advertisement

Advertisement