For the best experience, open
https://m.punjabitribuneonline.com
on your mobile browser.
Advertisement

ਬੱਸ ਸੇਵਾ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ

07:29 AM Jul 19, 2023 IST
ਬੱਸ ਸੇਵਾ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ
Advertisement

ਪੱਤਰ ਪ੍ਰੇਰਕ
ਨਥਾਣਾ, 18 ਜੁਲਾਈ
ਨਥਾਣਾ ਤੋਂ ਵੱਖ-ਵੱਖ ਪਿੰਡਾਂ ਦੇ ਰਸਤੇ ਨੇੜਲੀਆਂ ਮੰਡੀਆਂ ਨੂੰ ਜਾਣ ਵਾਲੀਆਂ ਮਿੰਨੀ ਅਤੇ ਪ੍ਰਾਈਵੇਟ ਬੱਸਾਂ ਮੁਕੰਮਲ ਤੌਰ ’ਤੇ ਬੰਦ ਹੋਣ ਕਾਰਨ ਇਲਾਕੇ ਦੇ ਇੱਕ ਦਰਜਨ ਤੋਂ ਵੱਧ ਪਿੰਡ ਆਵਾਜਾਈ ਦੀ ਇਸ ਸਹੂਲਤ ਤੋਂ ਪੂਰੀ ਤਰ੍ਹਾਂ ਵਾਂਝੇ ਹਨ। ਭਾਵੇਂ ਇਨ੍ਹਾਂ ਪਿੰਡਾਂ ਦੇ ਲੋਕ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਦੋ ਵਾਰ ਨਿੱਜੀ ਤੌਰ ’ਤੇ ਮਿਲ ਕੇ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਵਿਧਾਇਕ ਵੱਲੋਂ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਵੀ ਸਮੱਸਿਆ ਹੱਲ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਨਥਾਣਾ ਤੋਂ ਰਾਮਪੁਰਾ ਵਾਇਆ ਨਾਥਪੁਰਾ, ਬੁਰਜਡੱਲਾ, ਨਥਾਣਾ ਤੋਂ ਗੋਨਿਆਣਾ ਵਾਇਆ ਜੰਡਾਵਾਲਾ, ਨਥਾਣਾ ਤੋਂ ਰਾਮਪੁਰਾ ਵਾਇਆ ਪੂਹਲਾ, ਬਾਠ, ਲਹਿਰਾ ਮੁਹੱਬਤ ਅਤੇ ਨਥਾਣਾ ਤੋਂ ਬਠਿੰਡਾ ਵਾਇਆ ਢੇਲਵਾਂ, ਖਿਆਲੀਵਾਲਾ ਜਾਣ ਲਈ ਕੋਈ ਵੀ ਸਰਕਾਰੀ, ਪ੍ਰਾਈਵੇਟ ਜਾਂ ਮਿੰਨੀ ਬੱਸ ਨਹੀਂ ਚੱਲਦੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਰੂਟਾ ’ਤੇ ਬੀਤੇ ਸਮੇਂ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਸਫਲਤਾ ਪੂਰਵਕ ਚੱਲਦੀਆਂ ਰਹੀਆਂ ਹਨ, ਪਰ ਹੁਣ ਇਹ ਸੇਵਾ ਇਕ ਸਾਲ ਤੋਂ ਠੱਪ ਪਈ ਹੈ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਉਕਤ ਪਿੰਡਾਂ ਦੀ ਬੰਦ ਪਈ ਬੱਸ ਸੇਵਾ ਬਹਾਲ ਕਰਵਾ ਕੇ ਉਨ੍ਹਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ।

Advertisement

Advertisement
Tags :
Author Image

joginder kumar

View all posts

Advertisement
Advertisement
×