ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਲਵੇ ਫਾਟਕ ’ਤੇ ਓਵਰਬ੍ਰਿਜ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

06:54 AM Oct 05, 2024 IST
ਰੇਲਵੇ ਫਾਟਕ ਬੰਦ ਹੋਣ ਕਾਰਨ ਖੱਜਲ ਹੁੰਦੇ ਹੋਏ ਰਾਹਗੀਰ ਤੇ ਵਾਹਨ ਚਾਲਕ।

ਐਨਪੀ ਧਵਨ
ਪਠਾਨਕੋਟ, 4 ਅਕਤੂਬਰ
ਸੁਜਾਨਪੁਰ-ਪਠਾਨਕੋਟ ਮਾਰਗ ’ਤੇ ਪੈਂਦੇ ਰੇਲਵੇ ਫਾਟਕ ਦੇ ਬੰਦ ਰਹਿਣ ਕਾਰਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਾਨਾ ਲੰਘਣ ਵਾਲੇ ਸਕੂਲੀ ਬੱਚੇ, ਕਾਲਜ ਦੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਵੀ ਫਾਟਕ ਕਾਰਨ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ। ਕੁੱਝ ਦਿਨ ਪਹਿਲਾਂ ‘ਓਵਰਬ੍ਰਿਜ ਬਣਾਓ ਸੰਘਰਸ਼ ਸਮਿਤੀ’ ਸੁਜਾਨਪੁਰ ਵੱਲੋਂ ਰੇਲਵੇ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ ਸਬੰਧੀ ਕੀਤੇ ਜਾ ਰਹੇ ਸੰਘਰਸ਼ ਤਹਿਤ ਸੰਕੇਤਕ ਧਰਨਾ ਦਿੱਤਾ ਵੀ ਗਿਆ ਸੀ। ਇਸ ਵਿੱਚ ਸਮਿਤੀ ਮੈਂਬਰਾਂ ਦੇ ਨਾਲ-ਨਾਲ ਸੁਜਾਨਪੁਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਸ਼ਾਮਲ ਹੋਏ ਸਨ ਪਰ ਅੱਜ ਤਕ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ।
ਜ਼ਿਕਰਯੋਗ ਹੈ ਕਿ ਸਮਿਤੀ ਪਿਛਲੇ ਲੰਬੇ ਸਮੇਂ ਤੋਂ ਸੁਜਾਨਪੁਰ-ਪਠਾਨਕੋਟ ਸੜਕ ’ਤੇ ਪੈਂਦੇ ਰੇਲਵੇ ਫਾਟਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੰਘਰਸ਼ ਕਰ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਇਸ ਰੇਲਵੇ ਫਾਟਕ ਤੋਂ ਰੋਜ਼ਾਨਾ 60 ਤੋਂ 65 ਰੇਲ ਗੱਡੀਆਂ (ਅਪ-ਡਾਊਨ) ਲੰਘਦੀਆਂ ਹਨ। ਇਸ ਕਾਰਨ ਲੋਕਾਂ ਨੂੰ ਅਕਸਰ ਹੀ ਫਾਟਕ ਬੰਦ ਰਹਿਣ ਕਾਰਨ ਪ੍ਰੇਸ਼ਾਨ ਹੋਣਾ ਪੈਂਦਾ ਹੈ। ਕੁੱਝ ਦਿਨ ਪਹਿਲਾਂ ਇਸ ਫਾਟਕ ਤੋਂ ਲੰਘਦੇ ਸਮੇਂ ਸੁਜਾਨਪੁਰ ਵਾਸੀ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਆਗੂਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸੰਸਦ ਮੈਂਬਰ, ਵਿਧਾਇਕ ਅਤੇ ਮੰਤਰੀਆਂ ਸਣੇ ਹੋਰ ਅਧਿਕਾਰੀਆਂ ਨੂੰ ਇਸ ਫਾਟਕ ’ਤੇ ਓਵਰਬ੍ਰਿਜ ਬਣਾਉਣ ਲਈ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਬਿਨਾਂ ਦੇ ਅਜੇ ਤੱਕ ਕੁੱਝ ਵੀ ਪੱਲੇ ਨਹੀਂ ਪਿਆ।

Advertisement

Advertisement