For the best experience, open
https://m.punjabitribuneonline.com
on your mobile browser.
Advertisement

ਸੜਕ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ

11:43 AM Apr 30, 2024 IST
ਸੜਕ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ
ਖੱਡਿਆਂ ਕਾਰਨ ਟਰਾਲੀ ’ਚੋਂ ਡਿੱਗੀਆਂ ਇੱਟਾਂ ਚੁੱਕਦੇ ਹੋਏ ਵਾਹਨ ਚਾਲਕ। -ਫੋਟੋ: ਗੁਰਬਖਸ਼ਪੁਰੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 29 ਅਪਰੈਲ
ਕੌਮੀ ਮਾਰਗ ਨੰਬਰ-54 ’ਤੇ ਚੁਤਾਲਾ ਪਿੰਡ ਨੇੜੇ ਸਰਵਿਸ ਰੋਡ ਦੇ 300 ਦੂਰ ਤੱਕ ਪਾਣੀ ਭਰਿਆ ਰਹਿੰਦਾ ਹੈ। ਇਸ ਕਰ ਕੇ ਜਿੱਥੇ ਆਮ ਲੋਕਾਂ ਨੂੰ ਲੰਘਣ ਲਈ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਪਾਣੀ ਵਿਚਕਾਰ ਵਾਹਨ ਖ਼ਰਾਬ ਹੋਣ ਕਰ ਕੇ ਵੀ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਸੜਕ ’ਤੇ ਕਈ ਸਾਲਾਂ ਤੋਂ ਪਾਣੀ ਖੜ੍ਹਾ ਰਹਿਣ ਕਰ ਕੇ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਇਸ ਕਰ ਕੇ ਸੜਕ ’ਤੇ ਤਿੰਨ ਤੋਂ ਚਾਰ ਫੁੱਟ ਡੂੰਘੇ ਟੋਏ ਪੈ ਗਏ ਹਨ| ਇੱਥੇ ਹਰ ਰੋਜ਼ ਟਰੱਕਾਂ-ਟਰਾਲੀਆਂ ਤੇ ਹੋਰ ਸਾਧਨਾਂ ਦਾ ਨੁਕਸਾਨ ਹੁੰਦਾ ਹੈ। ਇਸ ਸੜਕ ’ਤੇ ਦੂਰ ਤੱਕ ਪਾਣੀ ਖੜ੍ਹਾ ਹੈ| ਸਰਕਾਰ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਜ਼ਿਲ੍ਹਾ ਆਗੂ ਫ਼ਤਹਿ ਸਿੰਘ ਪਿੱਦੀ ਨੇ ਦੱਸਿਆ ਕਿ ਇਸ ਸੜਕ ’ਤੇ ਚੁਤਾਲਾ ਦੇ ਮੋੜ ਨੇੜੇ ਕਈ ਮਹੀਨਿਆਂ ਤੋਂ ਰੋਜ਼ਾਨਾ ਟਰੱਕ, ਟਰਾਲੀਆਂ, ਬੱਸਾਂ ਆਦਿ ਪਲਟ ਰਹੀਆਂ ਹਨ| ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਇਸ ਸੜਕ ਦੀ ਹਾਲਤ ਸੁਧਾਰਨ ਲਈ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਅਪੀਲਾਂ ਕਰ ਚੁੱਕੇ ਹਨ
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਨੂੰ ਇਕ ਹਫ਼ਤੇ ਦੇ ਅੰਦਰ ਹੱਲ ਕਰ ਲਿਆ ਜਾਵੇਗਾ| ਅਧਿਕਾਰੀ ਨੇ ਕਿਹਾ ਕਿ ਇਥੇ ਖੜ੍ਹੇ ਪਾਣੀ ਦਾ ਨਿਕਾਸ ਕਰਵਾ ਕੇ ਇੱਥੇ ਸੜਕ ਬਣਾਈ ਜਾ ਰਹੀ ਹੈ|

Advertisement

Advertisement
Author Image

Advertisement
Advertisement
×