For the best experience, open
https://m.punjabitribuneonline.com
on your mobile browser.
Advertisement

ਜਨਤਕ ਪਖਾਨੇ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ

10:38 AM Apr 08, 2024 IST
ਜਨਤਕ ਪਖਾਨੇ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ
ਫਤਿਹਗੜ੍ਹ ਪੰਜਤੂਰ ਵਿੱਚ ਉਸਾਰਿਆ ਹੋਇਆ ਜਨਤਕ ਪਖਾਨਾ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 7 ਅਪਰੈਲ
ਇੱਥੇ ਸ਼ਹਿਰ ਦੇ ਜਨਤਕ ਪਖਾਨਿਆਂ ਦੇ ਮਾੜੇ ਪ੍ਰਬੰਧਾਂ ਤੋਂ ਲੋਕ ਪ੍ਰੇਸ਼ਾਨ ਹਨ। ਨਗਰ ਪੰਚਾਇਤ ਨੇ ਇੱਥੇ ਦੋ ਵਰ੍ਹੇ ਪਹਿਲਾਂ ਜਨਤਕ ਪਖਾਨੇ ਉਸਾਰੇ ਸਨ ਪਰ ਨਗਰ ਪੰਚਾਇਤ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਮੌਜੂਦਾ ਸਮੇਂ ਇਨ੍ਹਾਂ ਵਿਚ ਪਾਣੀ ਦਾ ਤਕ ਨਹੀਂ ਪ੍ਰਬੰਧ ਹੈ। ਉਂਝ ਧਰਮਕੋਟ ਚੌਕ ਨਜ਼ਦੀਕ ਨਗਰ ਪੰਚਾਇਤ ਦੀ ਕੰਧ ਨਾਲ ਇਸ ਦੀ ਕੰਧ ਸਾਂਝੀ ਹੈ ਪਰ ਸ਼ਾਇਦ ਇਸ ਬਾਰੇ ਕਦੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਪੁੱਜਦੀ ਹੀ ਨਹੀਂ।
ਇਸ ਕਾਰਨ ਬਾਹਰੋਂ ਆਉਣ ਵਾਲੇ ਖ਼ਰੀਦਦਾਰਾਂ ਨੂੰ ਭਾਰੀ ਦਿੱਕਤ ਪੇਸ਼ ਆਉਂਦੀ ਹੈ। ਖ਼ਾਸ ਕਰ ਕੇ ਔਰਤਾਂ ਨੂੰ ਇਸ ਸੇਵਾ ਦੀ ਲੋੜ ਹੈ। ਇੱਥੋਂ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਸਫ਼ਾਈ ਅਤੇ ਗੰਦਗੀ ਦੇ ਡਰੋਂ ਆਪੋ ਆਪਣੀਆਂ ਥਾਵਾਂ ਨੂੰ ਜਿੰਦਰੇ ਜੜੇ ਹੋਏ ਹਨ। ਬਾਜ਼ਾਰ ਦੇ ਦੁਕਾਨਦਾਰ ਬਾਹਰ ਖੁੱਲ੍ਹੇ ਵਿੱਚ ਪਿਸ਼ਾਬ ਕਰਨ ਲਈ ਮਜਬੂਰ ਹਨ।
ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਗੁਰਮੀਤ ਸਿੰਘ, ਪਾਲ ਸਿੰਘ ਸਾਈਕਲਾਂ ਵਾਲੇ, ਜੋਗਿੰਦਰ ਪਾਲ ਪੱਪੂ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਦੁਕਾਨਦਾਰਾਂ ਦੀ ਅਪੀਲ ਨਗਰ ਪੰਚਾਇਤ ਪ੍ਰਸ਼ਾਸਨ ਸੁਣ ਨਹੀਂ ਰਿਹਾ ਹੈ।
ਮਾਮਲੇ ਬਾਰੇ ਜਾਣਕਾਰੀ ਨਹੀਂ: ਈਓ
ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਥੇ ਨਵੇਂ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

Advertisement

Advertisement
Author Image

Advertisement
Advertisement
×