For the best experience, open
https://m.punjabitribuneonline.com
on your mobile browser.
Advertisement

ਮੋਰਿੰਡਾ ਵਿੱਚ ਬੱਸਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ

06:22 AM Sep 19, 2024 IST
ਮੋਰਿੰਡਾ ਵਿੱਚ ਬੱਸਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ
ਅੱਡੇ ਦੇ ਬਾਹਰ ਬੱਸ ਉਡੀਕਦੀਆਂ ਹੋਈਆਂ ਸਵਾਰੀਆਂ।
Advertisement

ਸੰਜੀਵ ਤੇਜਪਾਲ
ਮੋਰਿੰਡਾ, 18 ਸਤੰਬਰ
ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਬੱਸ ਡਰਾਈਵਰਾਂ ਵੱਲੋਂ ਸਵੇਰ ਤੇ ਸ਼ਾਮ ਸਮੇਂ ਬੱਸਾਂ ਮੋਰਿੰਡਾ ਦੇ ਬੱਸ ਅੱਡੇ ਵਿੱਚ ਲਿਆਉਣ ਦੀ ਥਾਂ ਬਾਹਰੋਂ ਬਾਹਰ ਬਾਈਪਾਸ ਰਾਹੀਂ ਲਿਜਾਣ ਕਾਰਨ, ਬੱਸ ਅੱਡੇ ’ਤੇ ਔਰਤਾਂ ਸਣੇ ਆਮ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਏਸੀ ਮੈਂਬਰ ਜਗਪਾਲ ਸਿੰਘ ਜੌਲੀ, ਅਕਾਲੀ ਆਗੂ ਜਥੇਦਾਰ ਜੁਗਰਾਜ ਸਿੰਘ ਮਾਨਖੇੜੀ, ਅੰਮ੍ਰਿਤ ਪਾਲ ਸਿੰਘ ਖਟੜਾ ਆਦਿ ਨੇ ਦੱਸਿਆ ਕਿ ਮੋਰਿੰਡਾ ਤੇ ਆਸ-ਪਾਸ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਕਰਮਚਾਰੀ, ਵਿਦਿਆਰਥੀਆਂ ਤੇ ਹੋਰ ਲੋਕ ਮੋਰਿੰਡਾ ਬੱਸ ਅੱਡੇ ਤੋਂ ਹੀ ਬੱਸਾਂ ਲੈਂਦੇ ਹਨ ਪਰ ਪੰਜਾਬ ਰੋਡਵੇਜ਼ ਤੇ ਪੈਪਸੂ ਦੇ ਡਰਾਈਵਰ ਬੱਸਾਂ ਅੱਡੇ ਲਿਆਉਣ ਦੀ ਥਾਂ ਮੋਰਿੰਡਾ ਦੇ ਬਾਹਰ ਬਣੇ ਬਾਈਪਾਸ ਰਾਹੀਂ ਲੈ ਜਾਂਦੇ ਹਨ। ਕਈ ਡਰਾਈਵਰ ਬੱਸ ਅੱਡੇ ਅੰਦਰ ਲਿਜਾਣ ਦੀ ਥਾਂ ਦੂਰ ਸਵਾਰੀਆਂ ਉਤਾਰਦੇ ਹਨ ਪਰ ਇੱਥੋਂ ਚੜ੍ਹਾਉਂਦੇ ਨਹੀਂ।
ਇਸ ਸਬੰਧੀ ਪੰਜਾਬ ਰੋਡਵੇਜ਼ ਚੰਡੀਗੜ੍ਹ ਡਿੱਪੂ ਦੇ ਜਨਰਲ ਮੈਨੇਜਰ ਪਰਮਵੀਰ ਸਿੰਘ ਨੇ ਕਿਹਾ ਕਿ ਉਹ ਬੱਸਾਂ ਅੱਡੇ ’ਚ ਲਿਜਾਣ ਲਈ ਡਰਾਈਵਰਾਂ ਨੂੰ ਹਦਾਇਤਾਂ ਕਰਨਗੇ।

Advertisement

Advertisement
Advertisement
Author Image

Advertisement