ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਕਾਸੀ ਨਾਲਾ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ

10:22 PM Jun 23, 2023 IST

ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ‘ਚੋਂ ਲੰਘਦੇ ਬਰਨਾਲਾ-ਬਾਜਾਖਾਨਾ ਮੇਨ ਜੀ.ਟੀ. ਰੋਡ ‘ਤੇ ਬੱਸ ਸਟੈਂਡ ਸ਼ਹਿਣਾ ਤੋਂ ਲੈਕੇ ਡਰੇਨ ਤੱਕ ਪਿਛਲੇ 20 ਸਾਲਾਂ ਤੋਂ ਨਿਕਾਸੀ ਨਾਲਾ ਨਾ ਬਣਨ ਕਾਰਨ ਲੋਕਾਂ ‘ਚ ਰੋਸ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ 20 ਸਾਲਾਂ ਤੋਂ ਹੀ ਲੋਕ ਘਰਾਂ ‘ਚ ਖੂਹੀਆਂ ਪੁੱਟ ਕੇ ਉਸ ਵਿੱਚ ਪਾਣੀ ਪਾਉਣ ਲਈ ਮਜਬੂਰ ਹਨ। ਸੜਕ ਦਾ ਪੱਧਰ ਘਰਾਂ ਅਤੇ ਦੁਕਾਨਾਂ ਨਾਲੋਂ 3-4 ਫੁੱਟ ਉਚਾ ਹੈ। ਲੋਕ ਨਿਰਮਾਣ ਵਿਭਾਗ ਨੇ ਹੁਣ ਮੁੜ ਸੜਕ ਬਣਾਈ ਹੈ ਪਰ ਨਿਕਾਸੀ ਨਾਲਾ ਨਹੀਂ ਬਣਾਇਆ। ਉਨ੍ਹਾਂ ਦੱਸਿਆ ਕਿ ਨਿਕਾਸੀ ਨਾਲਾ ਨਾ ਬਣਨ ਕਾਰਨ 200 ਘਰ ਅਤੇ 80 ਤੋਂ ਵੱਧ ਦੁਕਾਨਾਂ ਪ੍ਰਭਾਵਿਤ ਹਨ।

Advertisement

Advertisement