ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ੀਰਕਪੁਰ ਵਿੱਚ ਭਾਰੀ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ

12:09 PM Jul 26, 2024 IST

ਹਰਜੀਤ ਸਿੰਘ

Advertisement

ਜ਼ੀਰਕਪੁਰ, 26 ਜੁਲਾਈ

ਪਟਿਆਲਾ-ਜ਼ੀਰਕਪੁਰ ਸੜਕ, ਅੰਬਾਲਾ-ਚੰਡੀਗੜ੍ਹ ਸੜਕ ਤੋਂ ਇਲਾਵਾ ਕਾਲਕਾ ਜਾਣ ਵਾਲੀ ਸੜਕ ’ਤੇ ਅੱਜ ਇਸ ਵੇਲੇ ਜਾਮ ਲੱਗਣ ਕਾਰਨ ਵੱਡੀ ਗਿਣਤੀ ਲੋਕ ਪ੍ਰੇਸ਼ਾਨ ਹੋਏ। ਇਸ ਜਾਮ ਕਾਰਨ ਪਟਿਆਲਾ ਤੋਂ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਜਾਮ ਦਾ ਕਾਰਨ ਮੈਕਡੋਨਲਡ ਚੌਕ, ਸਿੰਘਪੁਰਾ ਚੌਕ ਤੇ ਬਲਟਾਣਾ ਨੇੜੇ ਫਲਾਈਓਵਰ ਦੀ ਉਸਾਰੀ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਂਹ ਦਾ ਪਾਣੀ ਭਰਨ ਕਾਰਨ ਵੀ ਜਾਮ ਲੱਗਦਾ ਰਹਿੰਦਾ ਹੈ। ਪਟਿਆਲਾ ਤੋਂ ਆਉਣ ਵਾਲੇ ਇਕ ਰਾਹਗੀਰ ਨੇ ਦੱਸਿਆ ਕਿ ਉਹ ਪੌਣਾ ਘੰਟਾ ਇਕ ਹੀ ਥਾਂ ’ਤੇ ਫਸੇ ਰਹੇ ਤੇ ਇਸ ਦੌਰਾਨ ਵੱਡਾ ਜਾਮ ਲੱਗ ਗਿਆ।

Advertisement

ਇਸ ਖੇਤਰ ਦੇ ਵਾਸੀਆਂ ਨੇ ਦੱਸਿਆ ਕਿ ਇਥੇ ਜਾਮ ਨਿੱਤ ਲਗਦਾ ਰਹਿੰਦਾ ਹੈ ਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਫੌਰੀ ਹੱਲ ਕੱਢਣਾ ਚਾਹੀਦਾ ਹੈ। ਇਸ ਜਾਮ ਕਾਰਨ ਰੋਜ਼ਾਨਾ ਡਿਊਟੀ ’ਤੇ ਸਮੇਂ ਸਿਰ ਪੁੱਜਣ ਵਾਲੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੁੰਦੀ ਹੈ।

 

Advertisement
Advertisement