For the best experience, open
https://m.punjabitribuneonline.com
on your mobile browser.
Advertisement

ਗਲਤ ਪਾਰਕਿੰਗ ਤੇ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ

06:51 AM Apr 15, 2024 IST
ਗਲਤ ਪਾਰਕਿੰਗ ਤੇ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ
ਲਾਲੜੂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਲੱਗਿਆ ਜਾਮ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 14 ਅਪਰੈਲ
ਲਾਲੜੂ ਮੰਡੀ ਸ਼ਹਿਰ ਵਿੱਚ ਸਹਾਇਕ ਸੜਕਾਂ ਅਤੇ ਫੁੱਟਪਾਥ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕਿੰਗ ਕਾਰਨ ਸਾਰਾ ਦਿਨ ਵਾਹਨਾਂ ਦਾ ਜਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਲੰਘਣ ਲਈ ਘੰਟਿਆਂਬੰਦੀ ਵਾਹਨ ਚਾਲਕ ਇੰਤਜ਼ਾਰ ਕਰਦੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਸਹਾਇਕ ਸੜਕਾਂ ’ਤੇ ਪਾਰਕ ਕੀਤੇ ਜਾਣ ਵਾਲੇ ਵਾਹਨਾ ’ਤੇ ਪਾਬੰਦੀ ਲਾਈ ਜਾਵੇ। ਲਾਲੜੂ ਮੰਡੀ ਸ਼ਹਿਰ ਵਿੱਚ ਓਵਰਬ੍ਰਿੱਜ ਦੇ ਨਾਲ-ਨਾਲ ਬਣੀਆਂ ਸਹਾਇਕ ਸੜਕਾਂ ਬਹੁਤ ਘੱਟ ਚੌੜੀਆਂ ਹੋਣ ਕਾਰਨ ਇੱਥੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ, ਇਸ ਤੋਂ ਇਲਾਵਾ ਕਈ ਲੋਕ ਆਪਣੇ ਵਾਹਨ ਸਹਾਇਕ ਸੜਕਾਂ ’ਤੇ ਪਾਰਕ ਕਰਕੇ ਸਾਮਾਨ ਲੈਣ ਲਈ ਬਾਜ਼ਾਰ ਵਿੱਚ ਚਲੇ ਜਾਂਦੇ ਹਨ। ਇਸ ਦੇ ਨਾਲ ਹੀ ਸਰਵਿਸ ਸੜਕਾਂ ਦੇ ਨਾਲ ਲੱਗਦੇ ਫੁੱਟਪਾਥ ’ਤੇ ਲੋਕਾਂ ਨੇ ਖੋਖੇ, ਫੜ੍ਹੀਆਂ ਬਣਾਈਆਂ ਹੋਈਆਂ ਹਨ। ਸਰਵਿਸ ਸੜਕਾਂ ਦੇ ਨਾਲ-ਨਾਲ ਕੀਤੇ ਕਬਜ਼ੇ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹਨ, ਕਈ ਵਾਰ ਤਾਂ ਇਥੋਂ ਲੰਘਣ ਲਈ ਕਾਫੀ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਸਰਵਿਸ ਸੜਕਾਂ ’ਤੇ ਪਾਰਕ ਕੀਤੇ ਵਾਹਨ ਤੁਰੰਤ ਹਟਵਾਏ ਜਾਣ, ਫੁੱਟਪਾਥ ’ਤੇ ਕੀਤੇ ਕਬਜ਼ੇ ਦੂਰ ਕਰਵਾਏ ਜਾਣ।
ਟਰੈਫਿਕ ਪੁਲੀਸ ਲਾਲੜੂ ਦੇ ਇੰਚਾਰਜ ਜਸਬੀਰ ਸਿੰਘ ਨੇ ਕਿਹਾ ਕਿ ਛੇਤੀ ਹੀ ਸਰਵਿਸ ਸੜਕਾਂ ’ਤੇ ਪਾਰਕ ਕੀਤੇ ਜਾਣ ਵਾਲੇ ਵਾਹਨ ਹਟਾਏ ਜਾਣਗੇ, ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਸਮੱਸਿਆ ਆ ਰਹੀ ਹੈ। ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਫੁੱਟਪਾਥ ’ਤੇ ਨਾਲ-ਨਾਲ ਸਰਕਾਰੀ ਥਾਵਾਂ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਸ ਖ਼ਿਲਾਫ਼ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×