For the best experience, open
https://m.punjabitribuneonline.com
on your mobile browser.
Advertisement

ਬਾਬੈਨ ਵਿੱਚ ਟਰੈਫਿਕ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

08:40 AM Apr 11, 2024 IST
ਬਾਬੈਨ ਵਿੱਚ ਟਰੈਫਿਕ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ
ਬਾਬੈਨ-ਬਰਾੜਾ ਰੋਡ ’ਤੇ ਟਰੈਫਿਕ ’ਚ ਫਸੇ ਹੋਏ ਵਾਹਨ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਅਪਰੈਲ
ਬਾਬੈਨ-ਬਰਾੜਾ ਰੋਡ ਤੇ ਸ਼ਾਹਬਾਦ-ਲਾਡਵਾ ਰੋਡ ’ਤੇ ਨਾਜਾਇਜ਼ ਕਬਜ਼ਿਆਂ ਕਰ ਕੇ ਨਿੱਤ ਦਿਨ ਲੱਗਣ ਵਾਲੇ ਜਾਮ ਤੋਂ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ। ਬਾਬੈਨ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਰੱਖੇ ਜਾਣ ਵਾਲੇ ਸਾਮਾਨ ਦੇ ਕਾਰਨ ਤੇ ਖਰੀਦਦਾਰੀ ਕਰਨ ਆਉਂਦੇ ਲੋਕਾਂ ਵੱਲੋਂ ਆਪਣੇ ਵਾਹਨਾਂ ਨੂੰ ਸੜਕ ’ਤੇ ਖੜ੍ਹਾਉਣ ਕਰ ਕੇ ਆਮ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਮ ਦੀ ਸਥਿਤੀ ਨਾਲ ਜੂਝਦੇ ਹਨ। ਇਲਾਕਾ ਵਾਸੀ ਜੈ ਚੰਦ, ਕਿਸ਼ਨ ਬਿੰਟ, ਨਰੇਸ਼ ਕੁਮਾਰ, ਮਹਿੰਦਰ ਸਿੰਘ, ਸੁਰਮੁੱਖ ਸਿੰਘ ਘਿਸਰਪੜੀ, ਆਸ਼ੂ ਅਗਰਵਾਲ, ਸੁਮਿਤ ਦੂਆ, ਰਾਜਨ ਸੈਣੀ ਆਦਿ ਦਾ ਕਹਿਣਾ ਹੈ ਕਿ ਸ਼ਾਹਬਾਦ ਲਾਡਵਾ ਰੋਡ, ਬਰਾੜਾ ਰੋਡ ’ਤੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਸਾਮਾਨ ਰੱਖਿਆ ਹੋਇਆ ਹੈ, ਜਿਸ ਕਰ ਕੇ ਸੜਕ ਦਾ ਰਸਤਾ ਛੋਟਾ ਹੋ ਜਾਂਦਾ ਹੈ ਤੇ ਸੜਕ ’ਤੇ ਦਿਨ ਭਰ ਚੱਲਣ ਵਾਲੇ ਵਾਹਨ ਚਾਲਕਾਂ ਦਾ ਜਾਮ ਲੱਗ ਜਾਂਦਾ ਹੈ। ਦੁਕਾਨਦਾਰ ਬਾਹਰ ਸਾਮਾਨ ਰੱਖ ਕੇ ਰਾਹਗੀਰਾਂ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨ, ਜਿਸ ਕਰ ਕੇ ਸੜਕ ’ਤੇ ਸਾਰਾ ਦਿਨ ਭਾਰੀ ਆਵਾਜਾਈ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ 5-10 ਸਾਲ ਪਹਿਲਾਂ ਇਕਾ ਦੁੱਕਾ ਵਾਹਨ ਹੀ ਇਸ ਸੜਕ ’ਤੇ ਚੱਲਦੇ ਸਨ ਪਰ ਹੁਣ ਵਾਹਨਾਂ ਦੀ ਗਿਣਤੀ ਵੱਧ ਹੋ ਗਈ ਹੈ ਤੇ ਸੜਕ ’ਤੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ ਅਕਸਰ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਸੜਕ ’ਤੇ ਹੀ ਖੜ੍ਹਾ ਕਰ ਕੇ ਬਾਜ਼ਾਰ ਤੋਂ ਸਾਮਾਨ ਲੈਣ ਚਲੇ ਜਾਂਦੇ ਹਨ। ਜਦੋਂ ਬਾਬੈਨ ਦੇ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਤੇ ਵਾਹਨ ਚਾਲਕਾਂ ਵੱਲੋਂ ਸੜਕ ’ਤੇ ਵਾਹਨ ਪਾਰਕਿੰਗ ਦੇ ਕਾਰਨ ਜਾਮ ਦੀ ਸਥਿਤੀ ਬਣਦੀ ਹੈ, ਜਿਸ ਨੂੰ ਸਮੇਂ-ਸਮੇਂ ’ਤੇ ਨਿਯੰਤਰਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਸਾਮਾਨ ਖਰੀਦ ਦੇ ਸਮੇਂ ਆਪਣੇ ਵਾਹਨ ਸੜਕ ’ਤੇ ਪਾਰਕਿੰਗ ਨਾ ਕਰਨ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਹਨ ਸੜਕਾਂ ’ਤੇ ਨਾ ਖੜ੍ਹੇ ਕਰਨ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×