ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਲੱਗਦੇੇ ਜਾਮ ਤੋਂ ਲੋਕ ਪ੍ਰੇਸ਼ਾਨ

11:49 AM Oct 28, 2024 IST
ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਲੱਗੇ ਜਾਮ ’ਚ ਫਸੇ ਹੋਏ ਵਾਹਨ ਚਾਲਕ।

ਸਰਬਜੀਤ ਸਿੰਘ ਭੱਟੀ
ਲਾਲੜੂ, 27 ਅਕਤੂਬਰ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਦੱਪਰ ਟੌਲ ਪਲਾਜ਼ਾ ’ਤੇ ਭਾਰੀ ਰਕਮ ਭਰਨ ਦੇ ਬਾਵਜੂਦ ਹਾਈਵੇਅ ’ਤੇ ਵੱਖ-ਵੱਖ ਥਾਵਾਂ ਸਣੇ ਪਿੰਡ ਭਾਂਖਰਪੁਰ ਵਿੱਚ ਚੱਲ ਰਹੇ ਉਸਾਰੀ ਕਾਰਜਾਂ ਅਤੇ ਵਧੀ ਹੋਈ ਵਾਹਨਾਂ ਦੀ ਗਿਣਤੀ ਕਾਰਨ ਇਲਾਕੇ ਵਿੱਚ ਰੋਜ਼ਾਨਾ ਆਵਾਜਾਈ ਜਾਮ ਲੱਗ ਰਹੇ ਹਨ। ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਵੀ ਜੰਮੂ ਕਸ਼ਮੀਰ ਤੱਕ ਦੇ ਵਾਹਨ ਚੰਡੀਗੜ੍ਹ-ਅੰਬਾਲਾ ਮਾਰਗ ਰਾਹੀਂ ਅੰਬਾਲਾ ਤੋਂ ਦਿੱਲੀ ਦਾ ਸਫ਼ਰ ਕਰਦੇ ਹਨ।
ਜਾਣਕਾਰੀ ਅਨੁਸਾਰ ਦੱਪਰ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਭਾਰੇ ਵਾਹਨਾਂ ਦੇ ਚਾਲਕਾਂ ਤੋਂ ਮੋਟਾ ਟੌਲ ਵਸੂਲਿਆ ਜਾਂਦਾ ਹੈ। ਵਾਹਨ ਚਾਲਕਾਂ ਦੀ ਸ਼ਿਕਾਇਤ ਹੈ ਕਿ ਟੌਲ ਟੈਕਸ ਭਰਨ ਦੇ ਬਾਵਜੂਦ ਇਸ ਮਾਰਗ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਅਤੇ ਵਧੀ ਹੋਈ ਵਾਹਨਾਂ ਦੀ ਗਿਣਤੀ ਕਾਰਨ ਉਹ ਜਾਮ ਵਿੱਚ ਫਸਣ ਲਈ ਮਜਬੂਰ ਹਨ।
ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਲਾਲੜੂ ਤੋਂ ਜ਼ੀਰਕਪੁਰ ਤੱਕ ਦਾ ਸਫ਼ਰ ਜੋ ਆਮ ਤੌਰ ’ਤੇ 15 ਮਿੰਟ ਦਾ ਹੁੰਦਾ ਸੀ, ਹੁਣ ਇੱਕ ਘੰਟਾ ਲੱਗ ਜਾਂਦਾ ਹੈ। ਰਾਹਗੀਰਾਂ ਨੇ ਐੱਨਐੱਚਏਆਈ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Advertisement

ਸੰਭੂ ਬਾਰਡਰ ਬੰਦ ਹੋਣ ਕਾਰਨ ਆਈ ਦਿੱਕਤ: ਅੱਤਰੀ

ਐੱਨਐੱਚਏਆਈ ਦੇ ਡਾਇਰੈਕਟਰ ਪ੍ਰਦੀਪ ਅੱਤਰੀ ਨੇ ਕਿਹਾ ਕਿ ਸੰਭੂ ਬਾਰਡਰ ਬੰਦ ਹੋਣ ਕਾਰਨ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਆਵਾਜਾਈ ਜਾਮ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ੰਭੂ ਬਾਰਡਰ ਨਹੀਂ ਖੁੱਲ੍ਹਦਾ ਇਹ ਸਮੱਸਿਆ ਇਸੇ ਤਰ੍ਹਾਂ ਰਹੇਗੀ।

Advertisement
Advertisement