ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਦੀ ਨਾਕਸ ਸਪਲਾਈ ਤੋਂ ਲੋਕ ਪ੍ਰੇਸ਼ਾਨ

07:50 AM Jun 13, 2024 IST
ਪਾਵਰਕੌਮ ਦੇ ਅਧਿਕਾਰੀ ਨੂੰ ਮੰਗ ਪੱਤਰ ਸੌਪਦੇ ਹੋਏ ਇਲਾਕਾ ਵਾਸੀ। -ਫੋਟੋ: ਸੇਖੋਂ

ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਜੂਨ
ਨਜ਼ਦੀਕੀ ਪਿੰਡ ਗੋਗੋਂ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਮੀਂਹ ਹਨੇਰੀ ਦੇ ਮੌਸਮ ਦੌਰਾਨ ਕਈ-ਕਈ ਘੰਟੇ ਬਿਜਲੀ ਦੀ ਨਾਕਸ ਸਪਲਾਈ ਨੂੰ ਮੁੱਖ ਰੱਖਦੇ ਹੋਏ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਪਿੰਡ ਗੋਗੋਂ ਦੇ ਵਸਨੀਕਾਂ ਨੇ ਅੱਜ ਪਾਵਰਕੌਮ ਦੇ ਸਥਾਨਕ ਦਫ਼ਤਰ ’ਚ ਐਕਸੀਅਨ ਇੰਜ. ਸੁਮਿਤ ਧਵਨ ਨੂੰ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਦਰਸ਼ਨ ਸਿੰਘ ਮੱਟੂ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਗੋਗੋਂ ਦੇ ਖਪਤਕਾਰਾਂ ਦਾ ਹਰ ਤਰ੍ਹਾਂ ਦਾ ਦਫ਼ਤਰੀ ਕੰਮ ਬਿਜਲੀ ਦਫ਼ਤਰ ਗੜ੍ਹਸ਼ੰਕਰ ਵਿੱਚ ਹੋ ਰਿਹਾ ਹੈ, ਜਦੋਂਕਿ ਬਿਜਲੀ ਸਪਲਾਈ ’ਚ ਸੁਧਾਰ ਤੇ ਸ਼ਿਕਾਇਤਾਂ ਦਾ ਨਿਪਟਾਰਾ ਸੜੋਆ ਦਫ਼ਤਰ ਨਾਲ ਸਬੰਧਤ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਗੜ੍ਹਸ਼ੰਕਰ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਬੋੜਾ ਫੀਡਰ ਤੋਂ ਪਿੰਡ ਗੋਗੋਂ ਨੂੰ ਬਿਜਲੀ ਦੀ ਸਪਲਾਈ ਆਉਂਦੀ ਹੈ, ਉਹ ਖਰਾਬ ਮੌਸਮ ਦੌਰਾਨ ਅਕਸਰ ਪ੍ਰਭਾਵਿਤ ਰਹਿੰਦੀ ਹੈ, ਜਿਸ ਕਾਰਨ ਸਮੁੱਚੇ ਪਿੰਡ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਗੋਗੋਂ ਦੀ ਬਿਜਲੀ ਸਪਲਾਈ ਨੂੰ ਬੋੜਾ ਫੀਡਰ ਤੋਂ ਹਟਾ ਕੇ ਗੜ੍ਹਸ਼ੰਕਰ ਨਾਲ ਜੋੜਿਆ ਜਾਵੇ ਤਾਂ ਜੋ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰਹਿ ਸਕੇ। ਇਸ ਮੌਕੇ ਐਕਸੀਅਨ ਸੁਮਿਤ ਧਵਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬੀਬੀ ਸੁਭਾਸ਼ ਮੱਟੂ, ਕਮਲਜੀਤ ਕੌਰ ਬੈਂਸ, ਜੁਝਾਰ ਸਿੰਘ ਬੈਂਸ, ਮਾਸਟਰ ਕੁਲਵੰਤ ਸਿੰਘ, ਕਾਬਲ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਝੱਲੀ, ਪਰਮਜੀਤ ਕੌਰ ਪੰਮੀ, ਪ੍ਰੇਮ ਰਾਣਾ ਪਾਹਲੇਵਾਲ ਆਦਿ ਹਾਜ਼ਰ ਸਨ।

Advertisement

Advertisement
Advertisement