ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
08:45 AM Nov 07, 2024 IST
ਮੁੱਲਾਂਪੁਰ ਗਰੀਬਦਾਸ:
Advertisement
ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਇਲਾਕੇ ਵਿੱਚ ਕੂੜੇ ਦੇ ਢੇਰਾਂ ਤੋਂ ਰਾਹਗੀਰ ਪ੍ਰੇਸ਼ਾਨ ਹਨ। ਸੜਕਾਂ ਕਿਨਾਰੇ ਪਏ ਕੂੜੇ ਦੇ ਢੇਰਾਂ ’ਤੇ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਅਤੇ ਗਲੀਆਂ, ਸੀਵਰੇਜ ਦਾ ਪਾਣੀ ਉਛਲ ਕੇ ਸੜਕ ਉੱਤੇ ਫੈਲ ਰਿਹਾ ਹੈ। ਕਈ ਥਾਈਂ ਮੈਨਹੋਲ ਦੇ ਢੱਕਣ ਵੀ ਗਾਇਬ ਹਨ। ਇਸ ਸਬੰਧੀ ਜੋਗਿੰਦਰ ਪਾਲ ਕਾਨੇ ਦਾ ਵਾੜਾ, ਕ੍ਰਿਸ਼ਨ ਬਿੱਲਾ, ਬਲਜੀਤ ਸਿੰਘ ਖਾਲਸਾ, ਹਰਮੇਸ਼ ਸਿੰਘ, ਉਮੇਸ਼ ਕੁਮਾਰ ਆਦਿ ਲੋਕਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਖ਼ਰੀਦੋ ਫ਼ਰੋਖ਼ਤ ਲਈ ਆਉਣ-ਜਾਣ ਬਣਿਆ ਰਹਿੰਦਾ ਹੈ, ਦੂਜੇ ਪਾਸੇ ਸੜਕਾਂ ਗਲੀਆਂ ਵਿੱਚੋਂ ਲੰਘਣ ਵੇਲੇ ਕੂੜੇ ਦੇ ਢੇਰਾਂ ਤੋਂ ਉੱਠਦੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਕੂੜੇ ਦੇ ਢੇਰਾਂ ਨੂੰ ਪਹਿਲ ਦੇ ਆਧਾਰ ਉੱਤੇ ਚੁਕਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਨਗਰ ਕੌਂਸਲ ਦੇ ਅਧਿਕਾਰੀ ਰਵੀ ਕੁਮਾਰ ਦੱਸਿਆ ਕਿ ਕੂੜੇ ਦੇ ਢੇਰਾਂ ਨੂੰ ਉਹ ਖ਼ੁਦ ਚੈੱਕ ਕਰਵਾ ਕੇ ਜਲਦੀ ਹੀ ਚੁਕਵਾ ਦੇਣਗੇ। -ਪੱਤਰ ਪ੍ਰੇਰਕ
Advertisement
Advertisement