ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਫ਼ਸੀਆਈ ਦੇ ਗੋਦਾਮਾਂ ’ਚੋਂ ਆਉਂਦੀ ਸੁਸਰੀ ਤੋਂ ਲੋਕ ਪ੍ਰੇਸ਼ਾਨ

08:06 AM Jul 13, 2024 IST
ਬਨੂੜ ’ਚ ਐੱਫ਼ਸੀਆਈ ਦੇ ਗੋਦਾਮਾਂ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਇਲਾਕਾ ਵਾਸੀ।

ਕਰਮਜੀਤ ਸਿੰਘ ਚਿੱਲਾ
ਬਨੂੜ, 12 ਜੁਲਾਈ
ਐੱਫ਼ਸੀਆਈ ਦੇ ਗੋਦਾਮਾਂ ਵਿੱਚੋਂ ਘਰਾਂ ਵਿੱਚ ਆ ਰਹੀ ਸੁਸਰੀ ਤੋਂ ਪ੍ਰੇਸ਼ਾਨ ਵਾਰਡ ਨੰਬਰ-12 ਅਧੀਨ ਪੈਂਦੇ ਪਿੰਡ ਬਾਂਡਿਆ ਬਸੀ ਅਤੇ ਗੁਰੂ ਨਾਨਕ ਕਲੋਨੀ ਦੇ ਵਸਨੀਕਾਂ ਨੇ ਅੱਜ ਗੋਦਾਮਾਂ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਹਰ ਵਰ੍ਹੇ ਉਨ੍ਹਾਂ ਦੇ ਘਰਾਂ ਅੰਦਰ ਸੁਸਰੀ ਆਉਂਦੀ ਹੈ ਤੇ ਗੋਦਾਮਾਂ ਦੇ ਪ੍ਰਬੰਧਕ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਗੋਦਾਮਾਂ ਨੂੰ ਸ਼ਹਿਰ ਤੋਂ ਬਾਹਿਰ ਕੱਢਣ ਅਤੇ ਸੁਸਰੀ ਦੀ ਰੋਕਥਾਮ ਲਈ ਕਾਰਗਰ ਉਪਰਾਲੇ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਨਾਕਾਰੀਆਂ ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਕਰਤਾਰ ਸਿੰਘ, ਧਰਮਿੰਦਰ ਸਿੰਘ, ਸ਼ਾਮ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਰੱਖੀ ਕਣਕ ਉੱਤੇ ਅਧਿਕਾਰੀਆਂ ਵੱਲੋਂ ਸਮੇਂ ਸਿਰ ਦਵਾਈ ਦਾ ਛਿੜਕਾਅ ਨਾ ਕੀਤੇ ਜਾਣ ਕਾਰਨ ਸੁਸਰੀ ਪੈਦਾ ਹੋ ਰਹੀ ਹੈ।

Advertisement

ਦਵਾਈ ਦਾ ਛਿੜਕਾਅ ਕੀਤਾ ਜਾਵੇਗਾ: ਮੈਨੇਜਰ

ਐੱਫ਼ਸੀਆਈ ਦੇ ਬਨੂੜ ਸਥਿਤ ਮੈਨੇਜਰ ਸ੍ਰੀ ਭਰਤ ਨੇ ਦੱਸਿਆ ਕਿ ਉਹ ਅੱਜ ਹੀ ਦਵਾਈ ਦਾ ਛਿੜਕਾਅ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਵਾਰਡ ਦੇ ਵਸਨੀਕਾਂ ਨੂੰ ਸੁਸਰੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ।

Advertisement
Advertisement
Advertisement