For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਹੋਣ ਲੱਗੇ ਲੋਕ

08:49 AM Jul 08, 2024 IST
ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਹੋਣ ਲੱਗੇ ਲੋਕ
ਫਰੀਦਾਬਾਦ ਵਿੱਚ ਬੂਟੇ ਲਗਾਉਂਦੇ ਹੋਏ ਸਨਅਤਕਾਰ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 7 ਜੁਲਾਈ
ਵਿਕਟੋਰਾ ਲਾਈਫ ਫਾਊਂਡੇਸ਼ਨ, ਫਰੀਦਾਬਾਦ ਵੱਲੋਂ ਚਲਾਈ ਜਾ ਰਹੀ ਮੈਗਾ ਪਲਾਂਟੇਸ਼ਨ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਸਥਾਨਕ ਲੋਕਾਂ ਦੇ ਨਾਲ ‘ਗ੍ਰੀਨ ਫਰੀਦਾਬਾਦ ਮੁਹਿੰਮ’ ਆਰੰਭੀ ਹੋਈ ਹੈ। ਵਿਕਟੋਰਾ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਉਦਯੋਗਪਤੀ ਐੱਸਐੱਸ ਬੰਗਾ ਨੇ ਕਿਹਾ ਕਿ ਸ਼ਹਿਰ ਦੇ ਆਰਡਬਲਿਯੂਏ, ਉਦਯੋਗਪਤੀ ਅਤੇ ਹੋਰ ਸੰਸਥਾਵਾਂ ਮੁਹਿੰਮ ਵਿੱਚ ਅੱਗੇ ਆ ਰਹੀਆਂ ਹਨ ਅਤੇ ਫਰੀਦਾਬਾਦ ਵਿੱਚ ਇਸ ਮੌਨਸੂਨ ਦੌਰਾਨ 30,000 ਬੂਟੇ ਲਗਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ।
ਇਸ ਮੁਹਿੰਮ ਤਹਿਤ ਅੱਜ ਆਈਐੱਮਟੀ ਵਿੱਚ ਸਥਿਤ ਕੇਪੀਐੱਮ ਇੰਟਰਨੈਸ਼ਨਲ, ਰੋਟਰੀ ਕਲੱਬ ਫਰੀਦਾਬਾਦ, ਰੋਟਰੀ ਕਲੱਬ ਫਰੀਦਾਬਾਦ ਆਈਐੱਮਟੀ ਨੈਕਸਟ ਵੱਲੋਂ ਰੁੱਖ ਲਗਾਉਣ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਐੱਸਐੱਸ ਬੰਗਾ ਨੇ ਬੂਟੇ ਲਗਾ ਕੇ ਕੀਤਾ।
‘ਸੈਲਫੀ ਵਿਦ ਪਲਾਂਟੇਸ਼ਨ’ ਮੁਹਿੰਮ ਤਹਿਤ ਫਰੀਦਾਬਾਦ ਸੈਂਟਰਲ ਦੇ ਪਾਰਕ ਵਿਊ ਹੋਟਲ ਵਿੱਚ ਰੋਟਰੀ ਕਲੱਬ ਆਫ ਫਰੀਦਾਬਾਦ ਸੈਂਟਰਲ ਦੇ ਮੈਂਬਰਾਂ ਦੀ ਮੀਟਿੰਗ ਦੌਰਾਨ ਉਦਯੋਗਪਤੀਆਂ ਨੂੰ ਫਲਦਾਰ ਅਤੇ ਛਾਂਦਾਰ ਪੌਦੇ ਭੇਟ ਕੀਤੇ ਗਏ। ਐੱਮਏਐੱਫ ਦੇ ਸਾਬਕਾ ਮੁਖੀ ਰੋਟੇਰੀਅਨ ਨਰੇਸ਼ ਵਰਮਾ ਨੇ ਦੱਸਿਆ ਕਿ ਆਰਡਬਿਲਯੂਏ ਦੇ ਮੈਂਬਰਾਂ ਨੇ ‘ਸੈਲਫੀ ਵਿਦ ਪਲਾਂਟੇਸ਼ਨ’ ਮੁਹਿੰਮ ਤਹਿਤ 100 ਬੂਟੇ ਲਗਾਏ ਹਨ। ਆਰਡਬਲਯੂਏ ਸੈਕਟਰ-16 ਦੇ ਪ੍ਰਧਾਨ ਤਾਰਾਚੰਦ ਪਰਾਸ਼ਰ, ਸਕੱਤਰ ਮਨੀਸ਼ ਵਿਰਮਾਨੀ, ਮੀਤ ਪ੍ਰਧਾਨ ਵਸੰਤ ਗਰਗ ਨੇ ਕਿਹਾ ਕਿ ਅਸੰਤੁਲਿਤ ਵਾਤਾਵਰਣ, ਵਧ ਰਹੇ ਪ੍ਰਦੂਸ਼ਣ, ਅਤਿ ਦੀ ਗਰਮੀ ਵਰਗੀਆਂ ਸਮੱਸਿਆਵਾਂ ਤੋਂ ਬਚਣ ਦਾ ਹੱਲ ਵਧ ਤੋਂ ਵਧ ਰੁੱਖ ਲਗਾਉਣਾ ਹੈ।

Advertisement

Advertisement
Advertisement
Author Image

sukhwinder singh

View all posts

Advertisement