For the best experience, open
https://m.punjabitribuneonline.com
on your mobile browser.
Advertisement

ਮੋਬਾਈਲ ਟਾਵਰ ਲਗਾਉਣ ਤੋਂ ਭੜਕੇ ਲੋਕ

06:52 AM Apr 15, 2024 IST
ਮੋਬਾਈਲ ਟਾਵਰ ਲਗਾਉਣ ਤੋਂ ਭੜਕੇ ਲੋਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਬਨੂੜ, 14 ਅਪਰੈਲ
ਬਨੂੜ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਅਤੇ ਮੰਡੀ ਨੇੜਲੀਆਂ ਕਲੋਨੀਆਂ ਦੇ ਵਸਨੀਕਾਂ ਨੇ ਮੰਡੀ ਦੀ ਇੱਕ ਬੰਦ ਪਈ ਦੁਕਾਨ ਦੀ ਛੱਤ ਉੱਤੇ ਮੋਬਾਈਲ ਕੰਪਨੀ ਵੱਲੋਂ ਲਗਾਏ ਰਹੇ ਟਾਵਰ ਦਾ ਵਿਰੋਧ ਕੀਤਾ ਹੈ। ਇਸ ਮੌਕੇ ਇਕੱਤਰ ਹੋਏ ਆੜ੍ਹਤੀਆਂ ਤੇ ਹੋਰ ਵਸਨੀਕਾਂ ਨੇ ਟਾਵਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਟਾਵਰ ਦਾ ਕੰਮ ਬੰਦ ਕਰਵਾ ਦਿੱਤਾ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਉਹ ਮੰਡੀ ਵਿੱਚ ਰਿਹਾਇਸ਼ੀ ਖੇਤਰ ਦੇ ਨੇੜੇ ਕਿਸੇ ਵੀ ਕੀਮਤ ’ਤੇ ਟਾਵਰ ਨਹੀਂ ਲੱਗਣ ਦੇਣਗੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ, ਪਰਮਜੀਤ ਬਿੱਟੂ ਪਾਸੀ, ਕਰਨ ਪਾਸੀ, ਬਲਦੇਵ ਸਿੰਘ, ਸਤਿੰਦਰਪਾਲ ਸਿੰਘ, ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਜਗਰੂਪ ਸਿੰਘ ਨੇ ਦੱਸਿਆ ਕਿ ਟਾਵਰ ਲਾਏ ਜਾਣ ਦੇ ਵਿਰੋਧ ਵਿੱਚ ਉਹ ਪਹਿਲਾਂ ਲਿਖਤੀ ਦਰਖ਼ਾਸਤ ਵੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਖੇਤਰ ਵਿੱਚ ਅਤੇ ਮੰਡੀ ਵਿੱਚ ਲੱਗ ਰਿਹਾ ਇਹ ਟਾਵਰ ਰਿਹਾਇਸ਼ੀ ਖੇਤਰਾਂ ਤੋਂ ਦੂਰ ਲਾਉਣਾ ਚਾਹੀਦਾ ਹੈ। ਧਰਨਾਕਾਰੀਆਂ ਦੇ ਪਹੁੰਚਦਿਆਂ ਹੀ ਟਾਵਰ ਸਥਾਪਿਤ ਕਰ ਰਹੇ ਵਿਅਕਤੀ ਚਲੇ ਗਏ। ਟਾਵਰ ਵਾਲਾ ਸਾਮਾਨ ਮੌਕੇ ’ਤੇ ਹੀ ਛੱਡ ਗਏ। ਆੜ੍ਹਤੀਆਂ ਤੇ ਹੋਰ ਵਸਨੀਕਾਂ ਨੇ ਆਖਿਆ ਕਿ ਟਾਵਰ ਦੀਆਂ ਤਰੰਗਾਂ ਨੁਕਸਾਨਦੇਹ ਹੁੰਦੀਆਂ ਹਨ, ਜਿਸ ਕਰਕੇ ਉਹ ਇਸ ਟਾਵਰ ਦਾ ਵਿਰੋਧ ਕਰ ਰਹੇ ਹਨ।

Advertisement

Advertisement
Author Image

Advertisement
Advertisement
×