ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਨਸ਼ਨਰ ਕਿਸੇ ਵੀ ਬੈਂਕ ਤੋਂ ਕਢਵਾ ਸਕਣਗੇ ਪੈਨਸ਼ਨ

06:32 AM Jan 04, 2025 IST
featuredImage featuredImage

ਨਵੀਂ ਦਿੱਲੀ, 3 ਜਨਵਰੀ
ਕਰਮਚਾਰੀ ਪ੍ਰੋਵੀਡੈਂਟ ਫੰਡ ਸੰਗਠਨ (ਈਪੀਐੱਫਓ) ਦੇ ਪੈਨਸ਼ਨਰ ਹੁਣ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ। ਈਪੀਐੱਫਓ ਨੇ ਦੇਸ਼ ਭਰ ਵਿੱਚ ਆਪਣੇ ਸਾਰੇ ਖੇਤਰੀ ਦਫ਼ਤਰਾਂ ਵਿੱਚ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਲਾਗੂ ਕਰਨ ਦਾ ਕੰਮ ਪੂਰਾ ਕਰ ਲਿਆ ਹੈ। ਕਿਰਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ 68 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸੀਪੀਪੀਐੱਸ ਮੌਜੂਦਾ ਪੈਨਸ਼ਨ ਵੰਡ ਪ੍ਰਣਾਲੀ ਜੋ ਕਿ ਵਿਕੇਂਦਰੀਕ੍ਰਿਤ ਹੈ, ਤੋਂ ਇਕ ਆਦਰਸ਼ ਬਦਲਾਅ ਹੈ। ਇਸ ਵਿੱਚ ਈਪੀਐੱਫਓ ਦਾ ਹਰੇਕ ਜ਼ੋਨਲ/ਖੇਤਰੀ ਦਫ਼ਤਰ ਸਿਰਫ਼ ਤਿੰਨ-ਚਾਰ ਬੈਂਕਾਂ ਨਾਲ ਵੱਖ-ਵੱਖ ਸਮਝੌਤੇ ਕਰਦਾ ਹੈ। ਸੀਪੀਪੀਐੱਸ ਤਹਿਤ, ਲਾਭਪਾਤਰੀ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ ਅਤੇ ਪੈਨਸ਼ਨ ਸ਼ੁਰੂ ਹੋਣ ਸਮੇਂ ਤਸਦੀਕ ਲਈ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ। ਰਾਸ਼ੀ ਜਾਰੀ ਹੋਣ ’ਤੇ ਤੁਰੰਤ ਜਮ੍ਹਾਂ ਕਰ ਦਿੱਤੀ ਜਾਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2025 ਤੋਂ ਸੀਪੀਪੀਐੱਸ ਪ੍ਰਣਾਲੀ ਪੂਰੇ ਭਾਰਤ ਵਿੱਚ ਪੈਨਸ਼ਨ ਦਾ ਵੇਰਵਾ ਯਕੀਨੀ ਬਣਾਏਗੀ। -ਪੀਟੀਆਈ

Advertisement

Advertisement