For the best experience, open
https://m.punjabitribuneonline.com
on your mobile browser.
Advertisement

ਸਰਕਾਰ ਵੱਲੋਂ ਅਣਗੌਲਿਆਂ ਕਰਨ ਤੋਂ ਪੈਨਸ਼ਨਰ ਖ਼ਫ਼ਾ

08:44 AM Apr 10, 2024 IST
ਸਰਕਾਰ ਵੱਲੋਂ ਅਣਗੌਲਿਆਂ ਕਰਨ ਤੋਂ ਪੈਨਸ਼ਨਰ ਖ਼ਫ਼ਾ
ਡਾ. ਐਨਕੇ ਕਲਸੀ ਦਾ ਸਨਮਾਨ ਕਰਦੇ ਹੋਏ ਪੈਨਸ਼ਨਰ ਸਾਥੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਅਪਰੈਲ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਅੱਜ ਇੱਥੇ ਡਾ. ਅੰਬੇਡਕਰ ਵੈੱਲਫੇਅਰ ਮਿਸ਼ਨ ਸੈਕਟਰ-69 ਵਿੱਚ ਜਰਨੈਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮੁਹਾਲੀ ਸਣੇ ਖਰੜ, ਚੰਡੀਗੜ੍ਹ ਅਤੇ ਆਸਪਾਸ ਪਿੰਡਾਂ ’ਚੋਂ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਸੰਸਥਾਪਕ ਤੇ ਪੈਨਸ਼ਨਰਜ਼ ਸੰਘਰਸ਼ ਲਹਿਰ ਦੇ ਮਹਾਨ ਯੋਧੇ ਅਜੀਤ ਸਿੰਘ ਬਾਗੜੀ ਨੂੰ ਉਨ੍ਹਾਂ ਦੀ 19ਵੀਂ ਬਰਸੀ ’ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਡਾ. ਐਨਕੇ ਕਲਸੀ ਨੂੰ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦਾ ਪ੍ਰਧਾਨ ਚੁਣੇ ਜਾਣ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਬੇਰੁਖ਼ੀ ਅਪਣਾਉਣ ਲਈ ਸਖ਼ਤ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਆਪਣੇ ਮੋਬਾਈਲ ’ਤੇ ਨੋ-ਵੋਟ, ਨੋ-ਏਰੀਅਰ, ਨੋ-ਵੋਟ, ਨੋ-ਡੀਏ, ਨੋ-ਵੋਟ, ਨੋ-ਓਪੀਐਸ ਦੀ ਡੀਪੀ ਲਗਾਵੇਗਾ।
ਇਸ ਮੌਕੇ ਆਈਵੀਵਾਈ ਹਸਪਤਾਲ ਦੀ ਕੰਸਲਟੈਂਟ ਡਾ. ਸੋਨਲ ਨੇ ਗਰਮੀਆਂ ਦੀ ਰੁੱਤ ਵਿੱਚ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਬਾਰੇ ਲੈਕਚਰ ਦਿੱਤਾ ਅਤੇ ਮੁਫ਼ਤ ਮੈਡੀਕਲ ਲਗਾ ਕੇ ਸਿਹਤ ਦੀ ਜਾਂਚ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×