ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਨਸ਼ਨਰਾਂ ਨੇ ਸਰਕਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

08:31 PM Jun 29, 2023 IST
Advertisement

ਡੀਪੀਐੱਸ ਬੱਤਰਾ

ਸਮਰਾਲਾ, 26 ਜੂਨ

Advertisement

ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵਿੱਚ 200 ਰੁਪਏ ਪ੍ਰਤੀ ਮਹੀਨਾ ਬਤੌਰ ਵਿਕਾਸ ਫੰਡ ਕੱਟਣ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ, ਉਸ ਦੇ ਵਿਰੋਧ ਵਿੱਚ ਪਾਵਰਕੌਮ ਦੇ ਪੈਨਸ਼ਨਰਾਂ ਅੰਦਰ ਗੁੱਸੇ ਦੀ ਪ੍ਰਚੰਡ ਲਹਿਰ ਪਾਈ ਜਾ ਰਹੀ ਹੈ। ਇਸ ਗੁੱਸੇ ਦਾ ਇਜ਼ਹਾਰ ਕਰਦਿਆਂ ਪਾਵਰਕੌਮ ਦੇ ਪੈਨਸ਼ਨਰਾਂ ਨੇ ਸਥਾਨਕ ਬਿਜਲੀ ਸ਼ਿਕਾਇਤ ਘਰ ਖੰਨਾ ਰੋਡ ਸਮਰਾਲਾ ‘ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਜੇਬਾਂ ਵਿੱਚੋਂ 2400 ਰੁਪਏ ਪ੍ਰਤੀ ਪੈਨਸ਼ਨਰ ਸਾਲਾਨਾ ਵਿਕਾਸ ਫੰਡ ਦੇ ਨਾਂ ‘ਤੇ ‘ਜਜ਼ੀਆ’ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਅਤੇ ਇਹ ਨਾਦਰਸ਼ਾਹੀ ਫੁਰਮਾਨ ਵਾਪਸ ਨਾ ਲਿਆ ਗਿਆ ਤਾਂ 10 ਜੁਲਾਈ ਨੂੰ ਘੁਲਾਲ ਮੰਡਲ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਤੋਂ ਉਪਰੰਤ ਰੋਪੜ ਵਿੱਚ 9 ਅਗਸਤ ਨੂੰ ਸਰਕਲ ਪੱਧਰ ਦਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਪਟਿਆਲਾ ਵਿੱਚ ਪੰਜਾਬ ਪੱਧਰ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸੇ ਤਰ੍ਹਾਂ ਅੱਜ ਪੈਨਸ਼ਨਰਜ਼ ਮਹਾ ਸੰਘ (ਸੰਘਰਸ਼ੀ) ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਸਮੂਹ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਭਰ ਦੇ ਪੈਨਸ਼ਨਰਾਂ ਅੰਦਰ ਰੋਸ ਲਹਿਰ ਫੈਲ ਚੁੱਕੀ ਹੈ ਅਤੇ ਪੈਨਸ਼ਨਰਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਝੰਡਾ ਬੁਲੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਪਹਿਲੀ ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਹੋਵੇਗਾ ਫ਼ੈਸਲਾ

ਲੁਧਿਆਣਾ(ਗੁਰਿੰਦਰ ਸਿੰਘ): ਪੰਜਾਬ – ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਪਹਿਲੀ ਜੁਲਾਈ ਨੂੰ ਇਸੜੂ ਭਵਨ ਲੁਧਿਆਣਾ ਵਿੱਚ ਹੋਵੇਗੀ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਉਪਰ 200 ਰੁਪਏ ਮਹੀਨਾ ਲਗਾਏ ‘ਜਜ਼ੀਆ’ ਟੈਕਸ ਦੀ ਵਾਪਸੀ ਨੂੰ ਲੈਕੇ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ। ਅੱਜ ਇੱਥੇ ਸਾਂਝੇ ਫਰੰਟ ਦੇ ਕਨਵੀਨਰ ਕਮ ਕੋਆਰਡੀਨੇਟਰ ਸਤੀਸ਼ ਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਮਾਰੂ ਫ਼ੈਸਲੇ ਨੂੰ ਲੈ ਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਡਿਵੈਲਪਮੈਂਟ ਚਾਰਜਜ ਦਾ ਨੋਟੀਫਿਕੇਸ਼ਨ ਰੱਦ ਕਰਾਉਣ ਦੀ ਮੰਗ ਤੋਂ ਇਲਾਵਾ ਸਰਕਾਰ ਦੇ ਵਤੀਰੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਸਾਂਝਾ ਫਰੰਟ ਤੋਂ ਬਾਹਰ ਰਹਿੰਦੀਆਂ ਜੱਥੇਬੰਦੀਆਂ ਨੂੰ ਫਰੰਟ ਵਿੱਚ ਸ਼ਾਮਲ ਕਰਨ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇਸਤੋਂ ਇਲਾਵਾ ਪਿਛਲੇ ਐਕਸ਼ਨਾ ਦਾ ਰਵਿਊ ਕਰ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।

ਵਿਧਾਇਕ ਤਰੁਨਪ੍ਰੀਤ ਸੌਂਦ ਦੇ ਘਰ ਦੇ ਬਾਹਰ ਰੋਸ ਰੈਲੀ

ਲਲਹੇੜੀ ਰੋਡ ‘ਤੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਪੈਨਸ਼ਨਰਜ਼।

ਖੰਨਾ (ਜੋਗਿੰਦਰ ਸਿੰਘ ਓਬਰਾਏ): ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਂਇੰਟ ਫਰੰਟ ਅਤੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਫ਼ੈਸਲੇ ਅਨੁਸਾਰ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਅੱਗੇ ਪੰਜਾਬ ਸਰਕਾਰ ਵੱਲੋਂ 22 ਜੂਨ ਨੂੰ ਜਾਰੀ ਕੀਤੇ ਗਏ ਤੁਗਲਕੀ ਫਰਮਾਨ ਦੇ ਵਿਰੁੱਧ ਲਲਹੇੜੀ ਚੌਕ ‘ਚ ਰੈਲੀ ਕੀਤੀ ਗਈ ਅਤੇ ਬਾਅਦ ਵਿੱਚ ਰੋਸ ਮਾਰਚ ਕਰਦੇ ਹੋਏ ਵਿਕਾਸ ਫੰਡ ਇਕੱਠਾ ਕੀਤਾ ਗਿਆ, ਨਾਲ ਹੀ ਫਰਮਾਨ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਬਲਬੀਰ ਚੰਦ, ਜਨਰਲ ਸਕੱਤਰ ਚਰਨਜੀਤ ਸਿੰਘ, ਖਜ਼ਾਨਚੀ ਗੁਰਮੇਲ ਸਿੰਘ, ਸਤੀਸ਼ ਦੂਆ, ਰਵਿੰਦਰ ਸਿੰਘ, ਚਰਨ ਸਿੰਘ ਭੱਟੀ, ਦਲਜੀਤ ਕਮਾਰ, ਰੈਲੀ ਸੰਬੋਧਨ ਕਰਦਿਆਂ ਸਰਕਾਰ ਤੋਂ ਪੈਨਸ਼ਨਰਜ਼ ਵਿਰੁੱਧ ਲਾਏ ਜਜੀਆ ਟੈਕਸ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਮਲਕੀਤ ਸਿੰਘ, ਗੁਰਮੀਤ ਸਿੰਘ, ਰੁਲਦੂ ਰਾਮ ਚਕੋਹੀ, ਗੁਰਨਾਮ ਸਿੰਘ, ਸ਼ਕਤੀ ਲਾਲ ਚਾਂਦਲਾ, ਨਸੀਬ ਸਿੰਘ, ਰਾਮ ਜੀਤ ਸਿੰਘ, ਹਰਮਿੰਦਰ ਸਿੰਘ ਮੋਹਨਪੁਰ, ਮਨਜੀਤ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਮੋਹਨ ਲਾਲ, ਸਾਗਰ ਮਹੁੰਮਦ, ਭੋਲਾ ਸਿੰਘ, ਸਰੂਪ ਸਿੰਘ, ਅਜੀਤ ਸਿੰਘ, ਦਰਬਾਰਾ ਸਿੰਘ, ਸ਼ਾਮ ਲਾਲ, ਹਰਮੀਤ ਸਿੰਘ, ਅਸ਼ੋਕ ਕੁਮਾਰ, ਅਨਿਲ ਕੁਮਾਰ, ਜਸਲੋਕ ਕੁਮਾਰ, ਹਰਕੀਰਤ ਸਿੰਘ, ਰਾਮ ਸਿੰਘ, ਸੀਤਲ ਪ੍ਰਸ਼ਾਰ, ਅਮਰ ਸਿੰਘ, ਤਰਸੇਮ ਪਾਲ, ਰਾਵਿੰਦਰ, ਯਸ਼ਪਾਲ ਰਾਮ, ਵਿਮਲ ਕੁਮਾਰ, ਸਰੂਪ ਸਿੰਘ ਆਦਿ ਹਾਜ਼ਰ ਸਨ।

Advertisement
Tags :
ਸਰਕਾਰੀਸਾੜੀਆਂਕਾਪੀਆਂਦੀਆਂਨੋਟੀਫਿਕੇਸ਼ਨਪੈਨਸ਼ਨਰਾਂ
Advertisement