ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਸੌ ਰੁਪਏ ਦੀ ਕਟੌਤੀ ਤੋਂ ਭੜਕੇ ਪੈਨਸ਼ਨਰ

09:02 PM Jun 29, 2023 IST

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 25 ਜੂਨ

ਪੰਜਾਬ-ਯੂਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਅੱਜ ਵੱਡੀ ਗਿਣਤੀ ‘ਚ ਕਸਟਮ ਚੌਕ ਨੇੜੇ ਇਕੱਠੇ ਹੋ ਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ ਲਾਏ ਗਏ 200 ਰੁਪਏ ਪ੍ਰਤੀ ਮਹੀਨਾ ਵਿਕਾਸ ਬਨਾਮ ਜਜ਼ੀਆ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਇਕੱਠੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ, ਮਦਨ ਗੋਪਾਲ, ਮੰਗਲ ਸਿੰਘ ਟਾਂਡਾ, ਸੁਖਦੇਵ ਸਿੰਘ ਪੰਨੂ, ਬੋਬਿੰਦਰ ਸਿੰਘ, ਜੋਗਿੰਦਰ ਸਿੰਘ, ਸੁਖਰਾਜ ਸਿੰਘ ਸਰਕਾਰੀਆ ਅਤੇ ਅਜੈ ਸਨੋਤਰਾ ਸਮੇਤ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਇਹ ਟੈਕਸ ਵਾਪਸ ਲਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਛੇਵੇਂ ਪੇਅ ਕਮਿਸ਼ਨ ਮੁਤਾਬਕ ਪੈਨਸ਼ਨਰਾਂ ‘ਤੇ 2.59 ਦਾ ਗੁਣਾਂਕ ਅਤੇ ਨੈਸ਼ਨਲ ਪੈਨਸ਼ਨ ਸੋਧ ਵਿਧੀ ਲਾਗੂ ਕੀਤੀ ਜਾਵੇ ਅਤੇ ਪੈਨਸ਼ਨਰਾਂ ਨੂੰ ਸਾਢੇ ਪੰਜ ਸਾਲ ਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ, ਕੱਚੇ ਮੁਲਾਜ਼ਮਾਂ ‘ਤੇ ਛੇਵੇਂ ਤਨਖਾਹ ਕਮਿਸ਼ਨ ਦੇ ਸਕੇਲ ਲਾਗੂ ਕਰਦਿਆਂ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਕੱਟੇ ਗਏ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਵੱਖ ਵੱਖ ਭੱਤੇ ਬਹਾਲ ਕੀਤੇ ਜਾਣ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਚਰਨ ਸਿੰਘ ਸੰਧੂ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾਂ, ਨਰਿੰਦਰ ਸਿੰਘ, ਪ੍ਰੇਮ ਚੰਦ, ਸੁਖਦੇਵ ਰਾਜ ਕਾਲੀਆ, ਹਰਮੋਹਿੰਦਰ ਸਿੰਘ, ਡਾ. ਗੁਰਦਿਆਲ ਸਿੰਘ, ਕਰਮਜੀਤ ਸਿੰਘ ਕੇਪੀ, ਰਣਵੀਰ ਸਿੰਘ ਉੱਪਲ, ਨਰਿੰਦਰ ਸ਼ਰਮਾ, ਰਾਜੇਸ਼ ਪ੍ਰਾਸ਼ਰ, ਸੁੱਚਾ ਸਿੰਘ ਟਰਪੱਈ, ਮਦਨ ਲਾਲ ਮੰਨਣ, ਲਖਵਿੰਦਰ ਸਿੰਘ ਗਿੱਲ, ਆਦਿ ਸ਼ਾਮਲ ਹੋਏ।ਕੈਪਸ਼ਨ ndash; ਪ੍ਰਦਰਸ਼ਨਕਾਰੀ ਪੱਤਰ ਦੀਆ ਕਾਪੀਆ ਸਾੜਦੇ ਹੋਏ

Advertisement

ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵਿੱਚੋਂ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਕਰਨ ਦੇ ਵਿਰੋਧ ਵਿੱਚ ਅੱਜ ਪਠਾਨਕੋਟ ਪੈਨਸ਼ਨਰਜ਼ ਜਾਇੰਟ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਅਤੇ ਹੈਡਮਾਸਟਰ ਰਾਮ ਦਾਸ ਦੀ ਅਗਵਾਈ ਵਿੱਚ ਪੈਨਸ਼ਨਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਡਲਹੌਜ਼ੀ ਰੋਡ ਚੌਂਕ ਵਿੱਚ ਨੋਟੀਫੀਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆ। ਇਸ ਰੋਸ ਮਾਰਚ ਵਿੱਚ ਕਾਮਰੇਡ ਬਿਕਰਮਜੀਤ, ਮਾਸਟਰ ਸੱਤ ਪ੍ਰਕਾਸ਼, ਪ੍ਰਿੰਸੀਪਲ ਮੰਗਲ ਦਾਸ, ਡਾ. ਲੇਖ ਰਾਜ, ਸੱਤਪਾਲ ਸ਼ਰਮਾ, ਡਾ. ਕੇਵਲ ਕਿਸ਼ਨ, ਐਸਐਨ ਸਭਰਵਾਲ, ਚਮਨ ਲਾਲ ਗੁਪਤਾ ਆਦਿ ਆਗੂ ਸ਼ਾਮਲ ਸਨ।

ਫਗਵਾੜਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ‘ਤੇ ਲਗਾਏ ਵਿਕਾਸ ਟੈਕਸ ਦਾ ਵਿਰੋਧ ਕਰਨ ਤੇ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਫ਼ਗਵਾੜਾ ਦੇ ਪੈਂਨਸ਼ਨਰਾਂ ਵਲੋਂ ਟਾਊਨ ਹਾਲ ਵਿਖੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ ਤੇ ਪੰਜਾਬ ਸਰਕਾਰ ਵੱਲੋਂ ਵਿਕਾਸ ਟੈਕਸ ਲਾਉਣ ਲਈ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦੇ ਹੋਏ ਜਸਵਿੰਦਰ ਸਿੰਘ, ਮੋਹਣ ਸਿੰਘ ਭੱਟੀ, ਹੰਸ ਰਾਜ ਬੰਗੜ, ਨਿਰਮੋਲਕ ਸਿੰਘ ਹੀਰਾ, ਗੁਰਮੁੱਖ ਲੋਕਪ੍ਰੇਮੀ, ਰਾਮ ਲੁਭਾਇਆ ਰਿਹਾਣਾਂ ਜੱਟਾਂ, ਤਰਸੇਮ ਲਾਲ ਅਹੀਰ, ਸੁਖਦੇਵ ਸਿੰਘ ਮਾਹੀ, ਮੋਹਣ ਸਿੰਘ ਭੱਟੀ, ਜਸਵਿੰਦਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਹਰਭਜਨ ਲਾਲ, ਤਰਲੋਕ ਸਿੰਘ, ਪਰਮਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਕੌੜਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁਲਾਜ਼ਮਾਂ ਤੇ ਲਗਾਇਆ ਗਿਆ ਵਿਕਾਸ ਟੈਕਸ ਤੁਰੰਤ ਰੱਦ ਕੀਤਾ ਜਾਵੇਗਾ ਪ੍ਰੰਤੂ ਹੁਣ ਚੋਣ ਵਾਅਦੇ ਤੋਂ ਪਿੱਛੇ ਹੱਟਦੇ ਹੋਏ ਪੰਜਾਬ ਸਰਕਾਰ ਵੱਲੋਂ ਪੈਂਨਸ਼ਨਰਾਂ ‘ਤੇ 200 ਰੁਪਏ ਮਹੀਨਾ ਜਬਰੀ ਜਜ਼ੀਆ ਟੈਕਸ ਲਗਾਉਣਾ, ਪੈਂਨਸ਼ਨਰਾਂ ਦੇ ਪੈਂਨਸ਼ਨ ਰੀਵਾਈਜ ਦੇ 66 ਮਹੀਨਿਆਂ ਦੇ ਬਕਾਏ ਦੇਣ ਅਤੇ ਪੇ ਕਮਿਸ਼ਨ ਦੁਆਰਾ ਦਿੱਤੇ ਲਾਭ ਤੁਰੰਤ ਜਾਰੀ ਕਰਨ ਦੀ ਬਜਾਏ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਸਾਂਝਾ ਫਰੰਟ ਫ਼ਗਵਾੜਾ ਦੇ ਆਗੂਆਂ ਨੇ ਪਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਂਨਸ਼ਨਰਾਂ ਤੇ ਲਗਾਏ ਵਿਕਾਸ ਟੈਕਸ ਦਾ ਪੱਤਰ ਤੁਰੰਤ ਵਾਪਸ ਨਾ ਲਿਆ ਤਾਂ ਸਮੂਹ ਪੈਨਸ਼ਨਰ ਤਿੱਖਾ ਸੰਘਰਸ਼ ਕਰਨ ਲਈ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇੇ। ਇਸ ਮੌਕੇ ਧਰਨਾਕਾਰੀਆਂ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਤੇ ਪੁੱਜ ਕੇ ਕਮਲ ਧਾਲੀਵਾਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਮੰਗ ਪੱਤਰ ਵੀ ਸੌਂਪਿਆ ਗਿਆ।

ਮੁਲਾਜ਼ਮ ਜਥੇਬੰਦੀਆਂ ਵੱਲੋਂ ਸਰਕਾਰ ਦੀ ਕਰਨੀ ਤੇ ਕਥਨੀ ‘ਚ ਅੰਤਰ ਦਾ ਦੋਸ਼

ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹੇ ਦੀਆਂ ਵੱਖ ਵੱਖ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਅੱਜ ਇਥੇ ਅਤਿ ਦੀ ਗਰਮੀ ਵਿੱਚ ਪੰਜਾਬ ਸਰਕਾਰ ਖਿਲਾਫ਼ ਇਕ ਇਕੱਠ ਕਰਨ ਉਪਰੰਤ ਰੋਹ ਭਰਪੂਰ ਵਿਖਾਵਾ ਕੀਤਾ ਅਤੇ ਸਰਕਾਰ ਵਲੋਂ ਪੈਨਸ਼ਨਰਾਂ ਤੇ ਹਰ ਮਹੀਨੇ ਵਿਕਾਸ ਟੈਕਸ ਦੇ ਨਾਂ ‘ਤੇ 200 ਰੁਪਏ ਦੀ ਕਟੌਤੀ ਕਰਨ ਦੇ ਜਾਰੀ ਹੁਕਮਾਂ ਦੀ ਨਿਖੇਧੀ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀਆਂ ਦੇ ਆਗੂ ਅਜੀਤ ਸਿੰਘ ਫਤਿਹਚੱਕ, ਕਰਮ ਸਿੰਘ ਲਾਲਪੁਰਾ, ਜਸਵਿੰਦਰ ਸਿੰਘ ਮਾਣੋਚਾਹਲ, ਸਵਰਨ ਸਿੰਘ ਕੋਹਾੜਕਾ, ਰਜਵੰਤ ਸਿੰਘ ਬਾਗੜੀਆਂ, ਪ੍ਰਤਾਪ ਸਿੰਘ ਠੱਠਗੜ੍ਹ, ਨਰਿੰਦਰ ਬੇਦੀ, ਸਤਵਿੰਦਰ ਸਿੰਘ, ਅਜਮੇਰ ਸਿੰਘ, ਸਤਨਾਮ ਸਿੰਘ ਝਬਾਲ, ਕੁਲਵੰਤ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਵੱਡਾ ਅੰਤਰ ਹੋਣ ਦਾ ਦੋਸ਼ ਲਗਾਇਆ| ਬੁਲਾਰਿਆਂ ਨੇ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਪੈਨਸ਼ਨਰਜ਼ ਸਮੇਤ ਹੋਰਨਾਂ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਉਨ੍ਹਾਂ ‘ਤੇ ਟੈਕਸ ਲਗਾ ਕੇ ਲਟਕਦੀਆਂ ਮੰਗਾਂ ਨੂੰ ਪੂਰਿਆਂ ਕਰਨ ਤੋਂ ਟਾਲਾ ਵੱਟਣ ਦੇ ਰਾਹ ਪਈ ਹੋਈ ਹੈ| ਵਿਖਾਵਾਕਾਰੀਆਂ ਨੇ ਕਟੌਤੀ ਦੇ ਜਾਰੀ ਹੁਕਮਾਂ ਦੀਆਂ ਕਾਪੀਆਂ ਵੀ ਸਾੜੀਆਂ ਅਤੇ ਚਿਤਾਵਨੀ ਦਿੱਤੀ ਕਿ ਇਹ ਪੱਤਰ ਵਾਪਸ ਨਾ ਲਿਆ ਤਾਂ ਜਥੇਬੰਦੀਆਂ ਸਰਕਾਰ ਖਿਲਾਫ਼ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ| ਬੁਲਾਰਿਆਂ ਨੇ ਛੇਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਾਂ ਨਾਲ ਸਬੰਧਿਤ ਤਰੁੱਟੀਆਂ ਬਿਨਾਂ ਦੇਰੀ ਦੇ ਦੂਰ ਕੀਤੇ ਜਾਣ, ਮਹਿੰਗਾਈ ਭੱਤੇ ਦਾ 119 % ਬਕਾਇਆ ਦੇਣ, ਡੀ ਏ ਦੀਆਂ ਕਿਸ਼ਤਾਂ ਦੇਣ ਯੋਗ ਕਿਸ਼ਤਾਂ ਜਾਰੀ ਕਰਨ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ| ਬੁਲਾਰਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਸਰਕਾਰ ਵਲੋਂ ਠੰਢੇ ਬਸਤੇ ਵਿੱਚ ਪਾਉਣ ਦਾ ਵੀ ਦੋਸ਼ ਲਗਾਇਆ|

ਮਹਿਲਾ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਪੈਨਸ਼ਨਰਾਂ ‘ਤੇ ਲਗਾਏ ‘ਜਜ਼ੀਏ’ ਦੀ ਨਿੰਦਾ

ਜਲੰਧਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਮਾਸਿਕ ਵਿਕਾਸ ਕਰ ਲਗਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਅਨਿਆਂਪੂਰਨ ਕਦਮ ‘ਜ਼ਜ਼ੀਆ’ ਵਾਂਗ ਹੈ ਜਿਸ ਨਾਲ ਮਹਿੰਗਾਈ ਦੇ ਸਮੇਂ ਦੌਰਾਨ ਹਰ ਤਰਾਂ ਬੰਦੇ ਸੇਵਾਮੁਕਤ ਮੁਲਾਜ਼ਮਾਂ ‘ਤੇ ਵਿੱਤੀ ਬੋਝ ਪਵੇਗਾ ਜਦਕਿ ਆਪਣਾ ਜੀਵਨ ਜਨਤਕ ਸੇਵਾ ਲਈ ਸਮਰਪਿਤ ਵਾਲੇ ਵਿਅਕਤੀ ਸਨਮਾਨਜਨਕ ਸੇਵਾਮੁਕਤੀ ਸਮੇਂ ਦੇ ਹੱਕਦਾਰ ਹਨ। ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਪਿਛਲੇ ਸਮੇਂ ਦੌਰਾਨ ਅਤੇ ਹੁਣ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੇ ਗਾਰੰਟੀਆਂ ਦੇ ਬਾਵਜੂਦ ਇਸ ਸਰਕਾਰ ਦੀਆਂ ਮੌਜੂਦਾ ਗਲਤ ਤਰਜੀਹਾਂ ‘ਤੇ ਡੂੰਘੀ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਸਦਕਾ ਪੈਨਸ਼ਨਰਾਂ ਨੂੰ ਵਾਧੂ ਵਿੱਤੀ ਬੋਝ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਭਗਵੰਤ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਆਪਣੇ ਝੂਠੇ ਪ੍ਰਚਾਰ, ਗੈਰ ਜ਼ਰੂਰੀ ਪ੍ਰਚਾਰ ਸਾਧਨਾਂ ਅਤੇ ਗੈਰ-ਵਿਕਾਸ ਕਾਰਜਾਂ ‘ਤੇ ਦੱਸ ਗੁਣਾਂ ਵੱਧ ਖ਼ਰਚਾ ਕਰ ਰਹੀ ਹੈ।

Advertisement
Tags :
ਕਟੌਤੀ:ਪੈਨਸ਼ਨਰਭੜਕੇਰੁਪਏ