ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਨਸ਼ਨ ਦੇ ਗੱਫੇ: ਸੰਸਦ ਮੈਂਬਰਾਂ ਦੇ ਦੋਵੇਂ ਹੱਥਾਂ ਵਿਚ ਲੱਡੂ!

08:35 AM Mar 11, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਚਰਨਜੀਤ ਭੁੱਲਰ
ਚੰਡੀਗੜ੍ਹ, 10 ਮਾਰਚ
ਮੌਜੂਦਾ ਲੋਕ ਸਭਾ ਦੇ ਸੰਸਦ ਮੈਂਬਰਾਂ ਨੂੰ ਪੈਨਸ਼ਨਾਂ ਦੇ ਗੱਫੇ ਲੈਣ ਦੀ ਖੁੱਲ੍ਹੀ ਛੁੱਟੀ ਹੈ। ਸੰਸਦ ਮੈਂਬਰ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਲੈ ਸਕਦੇ ਹਨ। ਜੇ ਕੋਈ ਸਾਬਕਾ ਸੰਸਦ ਮੈਂਬਰ ਨਾਲੋਂ ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈ ਰਿਹਾ ਹੈ ਤਾਂ ਨਿਯਮ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਕਰਦੇ ਹਨ। ਮੌਜੂਦਾ ਲੋਕ ਸਭਾ ਦੇ 197 ਅਜਿਹੇ ਸੰਸਦ ਮੈਂਬਰ ਹਨ ਜਿਨ੍ਹਾਂ ਦੇ ਦੋਵੇਂ ਹੱਥਾਂ ਵਿਚ ਲੱਡੂ ਹਨ ਕਿਉਂਕਿ ਇਹ ਸੰਸਦ ਮੈਂਬਰ ਪਹਿਲਾਂ ਹੀ ਸਾਬਕਾ ਵਿਧਾਇਕ ਵਜੋਂ ਆਪੋ-ਆਪਣੇ ਸੂਬੇ ਤੋਂ ਪੈਨਸ਼ਨ ਲੈ ਰਹੇ ਹਨ।
ਮੌਜੂਦਾ ਲੋਕ ਸਭਾ ਦੇ ਇਹ 197 ਸੰਸਦ ਮੈਂਬਰ ਜੇ ਮੁੜ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਤੌਰ ਸੰਸਦ ਮੈਂਬਰ ਤਨਖਾਹਾਂ ਤੇ ਭੱਤੇ ਮਿਲਣਗੇ ਅਤੇ ਨਾਲ ਹੀ ਬਤੌਰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਮਿਲੇਗੀ। ਜੇ ਇਨ੍ਹਾਂ ਵਿਚੋਂ ਕੋਈ ਸੰਸਦ ਮੈਂਬਰ ਹਾਰ ਜਾਂਦਾ ਹੈ ਤਾਂ ਵੀ ਉਸ ਨੂੰ ਦੋ ਪੈਨਸ਼ਨਾਂ ਦਾ ਲਾਭ ਮਿਲੇਗਾ। ਇੱਕੋ ਵੇਲੇ ਉਸ ਨੂੰ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਵਜੋਂ ਦੋ ਪੈਨਸ਼ਨਾਂ ਮਿਲਣਗੀਆਂ। ਪੰਜਾਬ ਦੇ ਵੀ ਚਾਰ ਸੰਸਦ ਮੈਂਬਰ ਅਜਿਹੇ ਹਨ ਜੋ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ। ਮੌਜੂਦਾ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਸੋਮ ਪ੍ਰਕਾਸ਼, ਪਰਨੀਤ ਕੌਰ ਅਤੇ ਮੁਹੰਮਦ ਸਦੀਕ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ‘ਸੈਲਰੀਜ਼, ਅਲਾਊਂਸਿਜ਼ ਐਂਡ ਪੈਨਸ਼ਨ ਆਫ ਮੈਂਬਰਜ਼ ਆਫ ਪਾਰਲੀਮੈਂਟ ਐਕਟ 1954’ ਅਨੁਸਾਰ ਸਾਬਕਾ ਸੰਸਦ ਮੈਂਬਰ ਕਿਸੇ ਵੀ ਪੁਰਾਣੀ ਸੂਬਾਈ ਅਹੁਦੇ ਵਾਲੀ ਪੈਨਸ਼ਨ ਲੈਣ ਦਾ ਹੱਕਦਾਰ ਹੈ ਜਿਸ ਦਾ ਮਤਲਬ ਹੈ ਕਿ ਇੱਕੋ ਵੇਲੇ ਦੋ ਪੈਨਸ਼ਨਾਂ ਦਾ ਇਹ ਐਕਟ ਹੱਕ ਦਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦਾ ਫਾਰਮੂਲਾ ਲਾਗੂ ਕੀਤਾ ਹੋਇਆ ਹੈ। ਵੇਰਵਿਆਂ ਅਨੁਸਾਰ ਭਾਜਪਾ ਦੇ ਮੌਜੂਦਾ ਲੋਕ ਸਭਾ ਵਿਚ 118 ਅਜਿਹੇ ਸੰਸਦ ਮੈਂਬਰ ਹਨ ਜਿਹੜੇ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ ਜਦਕਿ ਕਾਂਗਰਸ ਦੇ 17 ਮੌਜੂਦਾ ਐੱਮ.ਪੀ ਪਹਿਲਾਂ ਵਿਧਾਇਕੀ ਵੀ ਮਾਣ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ 28 ਐੱਮ.ਪੀ, ਮਹਾਰਾਸ਼ਟਰ ਵਿਚੋਂ ਚੁਣੇ ਗਏ 17 ਸੰਸਦ ਮੈਂਬਰ ਵੀ ਪਹਿਲਾਂ ਵਿਧਾਇਕ ਸਨ ਅਤੇ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ 14 ਸੰਸਦ ਮੈਂਬਰ ਵੀ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ। ਮੌਜੂਦਾ ਲੋਕ ਸਭਾ ਮੈਂਬਰਾਂ ਵਿਚੋਂ 70 ਅਜਿਹੇ ਸੰਸਦ ਮੈਂਬਰ ਵੀ ਹਨ ਜਿਹੜੇ ਪਹਿਲਾਂ ਸੂਬਿਆਂ ਵਿਚ ਮੰਤਰੀ ਸਨ। ਇਵੇਂ 21 ਐਮ.ਪੀ ਉਹ ਹਨ ਜਿਹੜੇ ਵਿਧਾਨਕ ਕੌਂਸਲ ਦੇ ਮੈਂਬਰ ਸਨ। ਇਸੇ ਤਰ੍ਹਾਂ ਮੌਜੂਦਾ 25 ਲੋਕ ਸਭਾ ਮੈਂਬਰ ਉਹ ਵੀ ਹਨ ਜਿਹੜੇ ਪਹਿਲਾਂ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਵਿਚ ਫਾਰੂਕ ਅਬਦੁੱਲ੍ਹਾ, ਐਸ.ਐਸ. ਆਹਲੂਵਾਲੀਆ, ਹੇਮਾ ਮਾਲਿਨੀ, ਸਮ੍ਰਿਤੀ ਇਰਾਨੀ ਅਤੇ ਸੁਖਬੀਰ ਸਿੰਘ ਬਾਦਲ ਆਦਿ ਸ਼ਾਮਿਲ ਹਨ। ਮਹਾਰਾਸ਼ਟਰ ਵਿਚੋਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਐਮਪੀ ਸ੍ਰੀਨਿਵਾਸ ਦਾਦਾਸਾਹਿਬ ਤਾਂ ਪਹਿਲਾਂ ਗਵਰਨਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਮੌਜੂਦਾ ਸੰਸਦ ਮੈਂਬਰਾਂ ਵਿਚੋਂ ਸੱਤ ਐੱਮਪੀ ਉਹ ਹਨ ਜਿਹੜੇ ਪਹਿਲਾਂ ਸੂਬਿਆਂ ਵਿਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ ਜਿਨ੍ਹਾਂ ’ਚ ਨਿਤਿਨ ਗਡਕਰੀ ਵੀ ਸ਼ਾਮਿਲ ਹੈ। ਲੋਕ ਸਭਾ ਵਿਚ ਸੱਤ ਸੰਸਦ ਮੈਂਬਰ ਉਹ ਵੀ ਬੈਠੇ ਹਨ ਜਿਹੜੇ ਪਹਿਲਾਂ ਸੂਬਿਆਂ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਇਨ੍ਹਾਂ ਵਿਚ ਨਰਿੰਦਰ ਮੋਦੀ, ਰਾਜਨਾਥ ਸਿੰਘ, ਅਰਜੁਨ ਮੁੰਡਾ, ਡਾ. ਫਾਰੂਕ ਅਬਦੁੱਲ੍ਹਾ ਸ਼ਾਮਲ ਹਨ।

Advertisement

ਪੰਜਾਬ ਦੇ 325 ਸਾਬਕਾ ਵਿਧਾਇਕ ਲੈ ਰਹੇ ਨੇ ਇਕ ਪੈਨਸ਼ਨ

ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਸੂਬੇ ਵਿਚ ਕਰੀਬ 325 ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਹੁਣ ਇੱਕ ਪੈਨਸ਼ਨ ਮਿਲ ਰਹੀ ਹੈ ਜਦਕਿ ਪਹਿਲਾਂ ਹਰ ਵਾਰ ਜਿੱਤਣ ਨਾਲ ਪੈਨਸ਼ਨ ਦੁੱਗਣੀ ਹੋ ਜਾਂਦੀ ਸੀ। ‘ਆਪ’ ਸਰਕਾਰ ਵੱਲੋਂ ਦੋਹਰੀ ਪੈਨਸ਼ਨ ਬੰਦ ਕੀਤੇ ਜਾਣ ਨਾਲ ਕਰੀਬ 19.53 ਕਰੋੜ ਦੀ ਬੱਚਤ ਹੋਈ ਸੀ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਚਾਹੇ ਤਾਂ ਕੋਈ ਅਜਿਹਾ ਕਾਨੂੰਨ ਬਣਾ ਸਕਦੀ ਹੈ ਕਿ ਜਿਸ ਨੂੰ ਸਾਬਕਾ ਐਮ.ਪੀ ਵਜੋਂ ਪੈਨਸ਼ਨ ਮਿਲ ਰਹੀ ਹੈ, ਉਸ ਨੂੰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਨਹੀਂ ਮਿਲੇਗੀ।

Advertisement
Advertisement