ਐੱਨਪੀਐੱਸ ’ਚੋਂ ਫੰਡ ਕਢਵਾਉਣ ਲਈ ‘ਪੈਨੀ ਡਰੌਪ’ ਪੁਸ਼ਟੀ ਹੋਵੇਗੀ ਲਾਜ਼ਮੀ
07:11 AM Oct 30, 2023 IST
Advertisement
ਨਵੀਂ ਦਿੱਲੀ: ਪੈਨਸ਼ਨ ਰੈਗੂਲੇਟਰ ਪੀਐਫਆਰਡੀਏ ਨੇ ਕੌਮੀ ਪੈਨਸ਼ਨ ਸਿਸਟਮ (ਐੱਨਪੀਐੱਸ) ਨਾਲ ਜੁੜੇ ਲੋਕਾਂ ਲਈ ਫੰਡ ਕਢਵਾਉਣ ਵੇਲੇ ‘ਪੈਨੀ ਡਰੌਪ’ ਰਾਹੀਂ ਪੁਸ਼ਟੀ ਲਾਜ਼ਮੀ ਕਰ ਦਿੱਤੀ ਹੈ ਤਾਂ ਕਿ ਪੈਸਿਆਂ ਦਾ ਸਮੇਂ ਸਿਰ ਟਰਾਂਸਫਰ ਯਕੀਨੀ ਬਣਾਇਆ ਜਾ ਸਕੇ। ‘ਪੈਨੀ ਡਰੌਪ’ ਪ੍ਰਕਿਰਿਆ ਰਾਹੀਂ ਕੇਂਦਰੀ ਰਿਕਾਰਡਕੀਪਿੰਗ ਏਜੰਸੀਆਂ (ਸੀਆਰਏ) ਜਮ੍ਹਾਂ ਖਾਤਿਆਂ ਦੀ ਸਥਿਤੀ ਨੂੰ ਜਾਂਚਦੀਆਂ ਹਨ ਤੇ ਬੈਂਕ ਖਾਤਾ ਨੰਬਰ ਵਿਚਲੇ ਨਾਂ ਨੂੰ ਪੀਆਰਏਐੱਨ (ਸਥਾਈ ਸੇਵਾਮੁਕਤੀ ਅਕਾਊਂਟ ਨੰਬਰ) ਵਿਚਲੇ ਨਾਂ ਨਾਲ ਮੇਲਦੀਆਂ ਹਨ, ਜਾਂ ਫਿਰ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਨਾਲ ਇਸ ਨੂੰ ਮਿਲਾ ਕੇ ਦੇਖਿਆ ਜਾਂਦਾ ਹੈ। ਇਹ ਤਜਵੀਜ਼ਾਂ ਐੱਨਪੀਐੱਸ, ਅਟਲ ਪੈਨਸ਼ਨ ਯੋਜਨਾ ਤੇ ਐੱਨਪੀਐੱਸ ਲਾਈਟ ਉਤੇ ਵੀ ਲਾਗੂ ਹੋਣਗੀਆਂ। ‘ਪੈਨੀ ਡਰੌਪ’ ਪ੍ਰਕਿਰਿਆ ਨਾਕਾਮ ਹੋਣ ਦੀ ਸੂਰਤ ਵਿਚ ਸੀਆਰਏ ਮਾਮਲੇ ਨੂੰ ਸਬੰਧਤ ਨੋਡਲ ਅਧਿਕਾਰੀ ਕੋਲ ਰੱਖੇਗੀ ਤਾਂ ਕਿ ਤੈਅ ਪ੍ਰਕਿਰਿਆ ਤਹਿਤ ਬੈਂਕ ਖਾਤੇ ਦੇ ਵੇਰਵਿਆਂ ਵਿਚ ਬਦਲਾਅ ਕੀਤਾ ਜਾ ਸਕੇ। -ਪੀਟੀਆਈ
Advertisement
Advertisement
Advertisement