For the best experience, open
https://m.punjabitribuneonline.com
on your mobile browser.
Advertisement

ਨੈਤਿਕਤਾ ਦੀ ਉਲੰਘਣਾ ਕਰਨ ਵਾਲੇ ਚੈਨਲਾਂ ’ਤੇ ਜੁਰਮਾਨਾ

06:50 AM Mar 02, 2024 IST
ਨੈਤਿਕਤਾ ਦੀ ਉਲੰਘਣਾ ਕਰਨ ਵਾਲੇ ਚੈਨਲਾਂ ’ਤੇ ਜੁਰਮਾਨਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ: ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡਜ਼ ਅਥਾਰਿਟੀ ਨੇ ਨਫ਼ਰਤ ਫੈਲਾਉਣ ਵਾਲੇ ਅਤੇ ਨੈਤਿਕਤਾ ਦੀ ਉਲੰਘਣਾ ਕਰਨ ਵਾਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਕੁਝ ਟੀਵੀ ਚੈਨਲਾਂ ਨੂੰ ਜੁਰਮਾਨਾ ਲਗਾ ਕੇ ਇਨ੍ਹਾਂ ਨੂੰ ਆਪਣੀ ਵੈੱਬਸਾਈਟ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ‘ਲਵ ਜਿਹਾਦ’ ’ਤੇ ਆਧਾਰਤ ਨਿਊਜ਼ ਪ੍ਰੋਗਰਾਮਾਂ ਲਈ ‘ਟਾਈਮਜ਼ ਨਾਓ ਨਵਭਾਰਤ’ ’ਤੇ ਇਕ ਲੱਖ ਰੁਪਏ ਅਤੇ ‘ਨਿਊਜ਼ 18 ਇੰਡੀਆ ’ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਰਾਮਨੌਮੀ ’ਤੇ ਇਕ ਖਾਸ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੀ ਕਵਰੇਜ ਲਈ ‘ਆਜ ਤਕ’ ਚੈਨਲ ਨੂੰ ਚਿਤਾਵਨੀ ਦਿੱਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×