ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੱਕੜਵਾਲ ਚੌਕ ’ਚ ਜਾਮ ਤੋਂ ਰਾਹਗੀਰ ਪ੍ਰੇਸ਼ਾਨ

10:02 AM Sep 15, 2024 IST

ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 14 ਸਤੰਬਰ
ਸ਼ਹਿਰ ਅੰਦਰ ਪੈਂਦੇ ਕੱਕੜਵਾਲ ਚੌਕ ਵਿੱਚ ਰੋਜ਼ਾਨਾ ਦੁਪਹਿਰ ਤੇ ਸ਼ਾਮ ਸਮੇਂ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਚੁਰਸਤੇ ਤੋਂ ਬਰਨਾਲਾ, ਧੂਰੀ, ਸੰਗਰੂਰ, ਲੁਧਿਆਣਾ ਤਰਫੋਂ ਬੱਸਾਂ, ਕਾਰਾਂ ਅਤੇ ਹੋਰ ਵਹੀਕਲ ਆਉਂਦੇ-ਜਾਂਦੇ ਰਹਿੰਦੇ ਹਨ। ਚੌਕ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਸਥਿਤੀ ਹੋਰ ਗੁੰਝਲਦਾਰ ਬਣ ਜਾਂਦੀ ਹੈ। ਦੁਪਹਿਰ ਸਮੇਂ ਸਕੂਲਾਂ ਨੂੰ ਛੁੱਟੀ ਹੋਣ ਕਾਰਨ ਇਸ ਚੌਕ ਵਿੱਚ ਅੱਧਾ ਅੱਧਾ ਕਿਲੋਮੀਟਰ ਲੰਮਾ ਜਾਮ ਲੱਗਦਾ ਹੈ। ਇਸ ਸਬੰਧੀ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ ਅਤੇ ਜਗਦੀਸ਼ ਸ਼ਰਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਖਾਸ ਕਰ ਕੇ ਕੱਕੜਵਾਲ ਚੌਕ ਤੋਂ ਇਲਾਵਾ ਸ਼ਹਿਰ ਦੇ ਹੋਰ ਅਹਿਮ ਹਿੱਸਿਆਂ ਅੰਦਰ ਸਾਰਾ ਦਿਨ ਟਰੈਫਿਕ ਦਾ ਜਾਮ ਲੱਗਣਾ ਆਮ ਗੱਲ ਹੈ, ਜਦੋਂ ਕਿ ਇਨ੍ਹਾਂ ਥਾਵਾਂ ’ਤੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਹਰ ਸਮੇਂ ਹਾਜ਼ਰ ਰਹਿੰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੱਕੜਵਾਲ ਚੌਕ ਵਿੱਚ ਟਰੈਫਿਕ ਲਾਈਟਾਂ ਚਲਾਈਆਂ ਜਾਣ ਤੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਵੇ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤਰਫ਼ੋਂ ਧੂਰੀ ਹਲਕੇ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਰਮਨਦੀਪ ਸਿੰਘ ਰਮਨ ਨੇ ਕਿਹਾ ਇਸ ਸਮੱਸਿਆਂ ਦਾ ਹੱਲ ਜਲਦੀ ਕਰ ਲਿਆ ਜਾਵੇਗਾ ਤੇ ਨਗਰ ਕੌਂਸਲ ਧੂਰੀ ਦੇ ਕਾਰਜਸਾਧਕ ਅਫ਼ਸਰ ਤੇ ਪੀਡਬਲਿਊਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।

Advertisement

Advertisement