ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨੀ ਸੰਘਰਸ਼: ਸਿਆਸੀ ਧਿਰਾਂ ਦੇ ਪ੍ਰਚਾਰ ਖ਼ਿਲਾਫ਼ ਡਟੇ ਜੰਗਪੁਰ ਵਾਸੀ

06:34 AM Mar 29, 2024 IST
ਮੀਟਿੰਗ ਦੌਰਾਨ ਹਾਜ਼ਰ ਜੰਗਪੁਰਾ ਦੇ ਵਸਨੀਕ।

ਕਰਮਜੀਤ ਸਿੰਘ ਚਿੱਲਾ
ਬਨੂੜ, 28 ਮਾਰਚ
ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਕਿਸੇ ਵੀ ਰਾਜਸੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਪਿੰਡ ਵਿੱਚ ਚੋਣ ਪ੍ਰਚਾਰ ਨਾ ਕਰਨ ਦੇਣ, ਕੋਈ ਪੋਸਟਰ ਨਾ ਲਾਉਣ ਦੇਣ ਅਤੇ ਪੋਲਿੰਗ ਵਾਲੇ ਦਿਨ ਪਿੰਡ ਵਿਚ ਪੋਲਿੰਗ ਬੂਥ ਲਾਉਣ ਨਾ ਲਾਉਣ ਅਤੇ ਪੋਲਿੰਗ ਏਜੰਟ ਨਾ ਬਣਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਪਿੰਡ ਵਾਸੀਆਂ ਨੇ ਇਹ ਫੈਸਲਾ ਅੱਜ ਪਿੰਡ ਵਿੱਚ ਇੱਕਤਰਤਾ ਕਰਕੇ ਲਿਆ।
ਇਸ ਮੀਟਿੰਗ ਵਿੱਚ ਪਿੰਡ ਦੇ ਰਾਜਸੀ ਪਾਰਟੀਆਂ ਨਾਲ ਜੁੜ੍ਹੇ ਹੋਏ ਪ੍ਰਤੀਨਿਧ ਵੀ ਹਾਜ਼ਰ ਸਨ। ਪਾਸ ਕੀਤੇ ਮਤੇ ਵਿਚ ਆਖਿਆ ਗਿਆ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕਿਸਾਨਾਂ ਦਾ ਸਾਥ ਨਾ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੱਗੇ ਨਾ ਆਉਣ ਕਾਰਨ ਪਿੰਡ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਪਿੰਡ ਵਿੱਚ ਚੋਣ ਪ੍ਰਚਾਰ ਨਾ ਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਮਤੇ ਵਿੱਚ ਲਿਖਿਆ ਕਿ ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੋਸਟਰ ਜਾ ਫਲੈਕਸ ਆਦਿ ਲਗਣ ਦਿੱਤੀ ਜਾਵੇਗੀ। ਕਿਸੇ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਪੋਲਿੰਗ ਏਜੰਟ ਨਹੀਂ ਬਣੇਗਾ। ਇਸ ਮੌਕੇ ਕਾਂਗਰਸ ਪਾਰਟੀ ਤੋਂ ਸਾਬਕਾ ਸਰਪੰਚ ਹਰਮਿੰਦਰ ਸਿੰਘ ਬਿੱਲਾ, ਅਕਾਲੀ ਦਲ ਤੋਂ ਜਗਦੀਪ ਸਿੰਘ, ਛੱਜੂ ਸਿੰਘ, ‘ਆਪ’ ਤੋਂ ਪਰਵਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

Advertisement

Advertisement
Advertisement