For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਸੰਘਰਸ਼: ਮੋਗਾ ਅਤੇ ਨਥਾਣਾ ਬਲਾਕ ਤੋਂ ਪੁੱਜੇ ਕਿਸਾਨ

10:20 AM Feb 25, 2024 IST
ਕਿਸਾਨੀ ਸੰਘਰਸ਼  ਮੋਗਾ ਅਤੇ ਨਥਾਣਾ ਬਲਾਕ ਤੋਂ ਪੁੱਜੇ ਕਿਸਾਨ
ਡੱਬਵਾਲੀ ਹੱਦ ’ਤੇ ਲੱਗੇ ਭਾਕਿਯੂ ਡਕੌਂਦਾ ਜਥੇਬੰਦੀ ਦੇ ਧਰਨੇ ਵਿੱਚ ਬੈਠੇ ਆਗੂ।
Advertisement

ਪੱਤਰ ਪ੍ਰੇਰਕ
ਡੱਬਵਾਲੀ, 24 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਧਨੇਰ ਦੇ ਡੱਬਵਾਲੀ ਹੱਦ ’ਤੇ ਦਿੱਲੀ ਕੂਚ ਲਈ ਧਰਨੇ ਨੂੰ ਜਥੇਬੰਦਕ ਬੂਰ ਪੈਣ ਲੱਗਿਆ ਹੈ। ਧਰਨੇ ਦੇ ਪੰਜਵੇਂ ਦਿਨ ਅੱਜ ਜ਼ਿਲ੍ਹਾ ਮੋਗਾ ਤੇ ਨਥਾਣਾ ਬਲਾਕ ਵਿੱਚ ਲਗਪਗ ਦੋ ਦਰਜਨ ਟਰੈਕਟਰ-ਟਰਾਲੀਆਂ ਰਾਹੀਂ ਕਿਸਾਨਾਂ ਨੇ ਡੂਮਵਾਲੀ ਦੇ ਸੰਘਰਸ਼ੀ ਅਖਾੜੇ ਵਿੱਚ ਸ਼ਮੂਲੀਅਤ ਕੀਤੀ ਜਿਸ ਨਾਲ ਧਰਨੇ ਵਿੱਚ ਪਹਿਲਾਂ ਤੋਂ ਡਟੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਹੌਂਸਲੇ ਭਰੇ ਲਹਿਜ਼ਾ ਝਲਕਿਆ। ਜ਼ਿਕਰਯੋਗ ਹੈ ਕਿ ਬੀਤੇ ਚਾਰ ਦਿਨਾਂ ਤੋਂ ਸੰਘਰਸ਼ੀ ਅੰਕੜਾ ਸਿਰਫ਼ ਦਰਜਨ ਭਰ ਟਰੈਕਟਰ-ਟਰਾਲੀਆਂ ’ਤੇ ਅਟਕਿਆ ਹੋਇਆ ਸੀ। ਕਿਸਾਨਾਂ ਨੇ ਸੜਕ ‘ਤੇ ਟੈਂਟ ਗੱਡ ਕੇ ਹਰਿਆਣਾ ਸਰਕਾਰ ਨੂੰ ਲੰਬੇ ਸੰਘਰਸ਼ ਦੇ ਪੱਕੇ ਇਰਾਦਿਆਂ ਦਾ ਜਜ਼ਬਾ ਦਰਸਾ ਦਿੱਤਾ। ਅੱਜ ਹਰਿਆਣਾ ਸਮਸਤ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਭਾਟੀ ਵਸਾਥੀ ਕਾਰਕੁਨਾਂ ਸਮੇਤ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ, ਬਲਾਕ ਜਨਰਲ ਸਕੱਤਰ ਇਕਬਾਲ ਸਿੰਘ ਪਥਰਾਲਾ, ਪਥਰਾਲਾ ਇਕਾਈ ਦੇ ਪ੍ਰਧਾਨ ਬੰਤਾ ਸਿੰਘ ਅਤੇ ਪੂਨਮ ਗੋਦਾਰਾ (ਤੇਜਾਖੇੜਾ) ਨੇ ਕਿਹਾ ਕਿ ਸਰਕਾਰ ਨੇ ਕਿਸਾਨੀ ਦੀ ਜ਼ਮੀਨੀ ਹਕੀਕਤਾਂ ਅਤੇ ਬੁਨਿਆਦੀ ਮੁਸ਼ਕਿਲਾਂ ਨੂੰ ਸਮਝਣ ਦੀ ਬਜਾਇ ਦਮਨਕਾਰੀ ਨੀਤੀ ਫੜੀ ਹੋਈ ਹੈ। ਅਜਿਹੇ ਹਾਲਾਤ ਲੋਕਤੰਤਰੀ ਮੁਲਕ ਵਿੱਚ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਦੇ ਇਖ਼ਲਾਕੀ ਵਰਤਾਰੇ ਦੇ ਬਿਲਕੁਲ ਉਲਟ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਕੂਚ ਲਈ ਕਿਸਾਨ ਜਥੇਬੰਦੀਆਂ ਦੇ ਇੱਕ ਸੁਨੇਹੇ ਦੀ ਉਡੀਕ ਹੈ। ਉਸਦੇ ਬਾਅਦ ਹਰਿਆਣਾ ਸਰਕਾਰ ਦੀਆਂ ਸਮੂਹ ਰੋਕਾਂ ਅਤੇ ਨਾਕੇਬੰਦੀਆਂ ਧਰੀਆਂ ਰਹਿ ਜਾਣਗੀਆਂ।

Advertisement

Advertisement
Author Image

sukhwinder singh

View all posts

Advertisement
Advertisement
×