ਪਰਲਜ਼ ਕੰਪਨੀ ਦੀ ਜ਼ਮੀਨ ਦੀ ਨਿਲਾਮੀ ਅੱਜ
10:43 AM Jul 04, 2025 IST
Advertisement
ਏਲਨਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਨੀਮਲਾ ਵਿੱਚ ਸਥਿਤ ਪਰਲਜ਼ ਕੰਪਨੀ ਦੀ ਜ਼ਮੀਨ ਦੀ ਨਿਲਾਮੀ 4 ਜੁਲਾਈ ਨੂੰ ਹੋਵੇਗੀ। ਪਹਿਲਾਂ ਇਹ ਨਿਲਾਮੀ 30 ਜੂਨ ਨੂੰ ਹੋਣੀ ਸੀ ਪਰ ਉਦੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਨਿਲਾਮੀ ਵਿੱਚ ਸਿਰਫ਼ ਉਹੀ ਲੋਕ ਹਿੱਸਾ ਲੈ ਸਕਣਗੇ ਜਿਨ੍ਹਾਂ ਨੇ 17 ਜੂਨ ਤੱਕ ਰਜਿਸਟਰੇਸ਼ਨ ਕਰਵਾਈ ਹੋਈ ਹੈ।
Advertisement
ਦੇਸ਼ ਦੇ ਸਭ ਤੋਂ ਵੱਡੇ ਚਿੱਟ ਫੰਡ ਘੁਟਾਲੇ ਵਿੱਚ ਸ਼ਾਮਲ ਪਰਲਜ਼ ਗਰੁੱਪ (ਪੀਏਸੀਐੱਲ) ਕੋਲ ਏਲਨਾਬਾਦ ਦੇ ਨੀਮਲਾ ਪਿੰਡ ਵਿੱਚ 216 ਏਕੜ ਜ਼ਮੀਨ ਹੈ। ਇਹ ਜ਼ਮੀਨ ਲੋਢਾ ਕਮੇਟੀ ਵੱਲੋਂ ਵੇਚੀ ਜਾਵੇਗੀ। ਇਸ ਜ਼ਮੀਨ ਦੀ ਮੁੱਢਲੀ ਕੀਮਤ ਲੋਢਾ ਕਮੇਟੀ ਵੱਲੋਂ 9 ਕਰੋੜ ਰੁਪਏ ਰੱਖੀ ਗਈ ਹੈ।
Advertisement
Advertisement
ਇਸ ਨਿਲਾਮੀ ਵਿੱਚ ਹਿੱਸਾ ਲੈਣ ਲਈ ਖਰੀਦਦਾਰ ਨੂੰ ਪਹਿਲਾਂ 90 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਾਉਣੀ ਪਵੇਗੀ। ਪਰਲਜ਼ ਗਰੁੱਪ ਦੀ ਇਹ ਜ਼ਮੀਨ ਏਲਨਾਬਾਦ ਦੇ ਪਿੰਡ ਨੀਮਲਾ ਦੇ ਕੇਹਰਵਾਲਾ ਰੋਡ ’ਤੇ ਹੈ। ਨਿਲਾਮੀ ਮਗਰੋਂ ਖਰੀਦਦਾਰ ਨੂੰ ਮਹੀਨੇ ਵਿੱਚ ਪੂਰੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ।
Advertisement