For the best experience, open
https://m.punjabitribuneonline.com
on your mobile browser.
Advertisement

ਪਾਮ ਸੰਡੇ ਮੌਕੇ ਮਸੀਹੀ ਭਾਈਚਾਰੇ ਵੱਲੋਂ ਸ਼ਾਂਤੀ ਮਾਰਚ

07:06 AM Mar 25, 2024 IST
ਪਾਮ ਸੰਡੇ ਮੌਕੇ ਮਸੀਹੀ ਭਾਈਚਾਰੇ ਵੱਲੋਂ ਸ਼ਾਂਤੀ ਮਾਰਚ
ਸ਼ਾਂਤੀ ਮਾਰਚ ਵਿੱਚ ਹਿੱਸਾ ਲੈਂਦੇ ਹੋਏ ਮਸੀਹੀ ਭਾਈਚਾਰੇ ਦੇ ਲੋਕ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਮਾਰਚ
ਅੱਜ ਪਾਮ ਸੰਡੇ ਮੌਕੇ ਮਸੀਹੀ ਭਾਈਚਾਰੇ ਦੀ ਜਥੇਬੰਦੀ ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ) ਅਤੇ ਚਰਚ ਆਫ਼ ਨਾਰਥ ਇੰਡੀਆ (ਸੀਐੱਨਆਈ) ਵੱਲੋਂ ‘ਪੀਸ ਮਾਰਚ’ ਕੱਢਿਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਈਸਾਈ ਭਾਈਚਾਰੇ ਦੇ ਨਾਲ-ਨਾਲ ਡਾਇਓਸਿਸ ਦੇ ਜਰਮਨ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ਾਂਤੀ ਮਾਰਚ ਦੌਰਾਨ ਈਸਾਈ ਭਾਈਚਾਰੇ ਦੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਖਜੂਰ ਦੇ ਦਰੱਖਤਾਂ ਦੀਆਂ ਟਾਹਣੀਆਂ ਅਤੇ ਖਜੂਰ ਦੇ ਪੱਤਿਆਂ ਤੋਂ ਬਣੀਆਂ ਸਲੀਬਾਂ ਫੜ ਕੇ ਖਜੂਰੀ ਐਤਵਾਰ ਦਾ ਜਲੂਸ ਕੱਢਿਆ। ਅੰਮ੍ਰਿਤਸਰ ਦੇ ਈਸਾਈਆਂ ਨੇ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਫੈਲਾਉਣ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇਹ ਸ਼ਾਂਤੀ ਮਾਰਚ ਕੀਤਾ।
ਇਸ ਸਬੰਧ ਵਿੱਚ ਸੇਂਟ ਪਾਲ ਚਰਚ ਵਿੱਚ ਇੱਕ ਸਾਂਝੀ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਤੋਂ ਬਾਅਦ ਪਾਮ ਸੰਡੇ ਦਾ ਜਲੂਸ ਸ਼ੁਰੂ ਹੋਇਆ। ਇਸ ਸਬੰਧ ਵਿਚ ਡੀਓਏ, ਸੀਐੱਨਆਈ ਦੇ ਅੰਮ੍ਰਿਤਸਰ, ਅਜਨਾਲਾ, ਬਟਾਲਾ, ਖੇਮਕਰਨ, ਤਰਨ ਤਾਰਨ, ਅਟਾਰੀ ਅਤੇ ਭਿੰਡੀ ਸੈਦਾਂ ਵਿੱਚ ਚਰਚਾਂ ਵਿੱਚ ਵੀ ਸ਼ਾਂਤੀ ਪ੍ਰਾਰਥਨਾ ਸਭਾਵਾਂ ਕੀਤੀਆਂ ਗਈਆਂ, ਬਾਅਦ ਵਿੱਚ ਸਾਰੇ ਸੇਂਟ ਪਾਲ ਚਰਚ, ਕੋਰਟ ਰੋਡ ਤੋਂ ਸ਼ੁਰੂ ਹੋਏ ਮੁੱਖ ਜਲੂਸ ਵਿੱਚ ਸ਼ਾਮਲ ਹੋ ਗਏ।
ਡੀਓਏ ਤੇ ਸੀਐੱਨਆਈ ਦੇ ਬਿਸ਼ਪ ਡਾ. ਪੀ ਕੇ ਸਾਮੰਤਾਰਾਏ ਨੇ ਇਸ ਦਿਵਸ ਦੀ ਮਹਤੱਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਮ ਸੰਡੇ ਸਾਨੂੰ ਪਰਮੇਸ਼ਰ ਦੇ ਨੇੜੇ ਆਉਣਾ ਅਤੇ ਉਸਦੀ ਇੱਛਾ ਨੂੰ ਪੂਰਾ ਕਰਨਾ ਸਿਖਾਉਂਦਾ ਹੈ। ‘ਪੀਸ ਮਾਰਚ’ ਦੇ ਉਦੇਸ਼ ਬਾਰੇ ਗੱਲ ਕਰਦਿਆਂ ਬਿਸ਼ਪ ਨੇ ਕਿਹਾ ਕਿ ਪਾਮ ਸੰਡੇ ਦੀ ਰਵਾਇਤੀ ਯਾਦ ਤੋਂ ਇਲਾਵਾ ਇਹ ਮਾਰਚ ਪੀੜਤ ਮਨੁੱਖਤਾ ਨੂੰ ਇਹ ਭਰੋਸਾ ਦਿਵਾਉਣ ਲਈ ਕੱਢਿਆ ਗਿਆ ਕਿ ਉਹ ਆਪਣੇ ਸੰਘਰਸ਼ਾਂ ਵਿੱਚ ਇਕੱਲੇ ਨਹੀਂ ਹਨ ਅਤੇ ਕੋਈ ਨਾ ਕੋਈ ਰੋਜ਼ਾਨਾ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹੈ। ਸਮਾਜਿਕ-ਆਰਥਿਕ ਵਿਕਾਸ ਪ੍ਰੋਗਰਾਮ ਦੇ ਡਾਇਰੈਕਟਰ ਡੈਨੀਅਲ ਬੀ ਦਾਸ ਨੇ ਕਿਹਾ ਕਿ ਡਾਇਓਸਿਸ ਪਹਿਲਾਂ ਹੀ ਆਪਣੇ ਸਮਾਜਿਕ-ਆਰਥਿਕ ਵਿਕਾਸ ਪ੍ਰੋਗਰਾਮ ਦੇ ਤਹਿਤ ਚਲਾਈਆਂ ਜਾ ਰਹੀਆਂ ਭਲਾਈ ਪਹਿਲਕਦਮੀਆਂ ਰਾਹੀਂ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਂਤੀ ਸਥਾਪਤੀ ਵਾਸਤੇ ਵੱਖ-ਵੱਖ ਚੁਣੌਤੀਆਂ ਅਤੇ ਵਿਵਾਦਾਂ ਦੇ ਬਾਵਜੂਦ ਨਿਆਂ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

Advertisement

Advertisement
Advertisement
Author Image

sanam grng

View all posts

Advertisement