ਸਰਹੱਦ ਪਾਰੋਂ ਘੁਸਪੈਠ ਰੁਕਣ ਨਾਲ ਹੀ ਬੰਗਾਲ ’ਚ ਸ਼ਾਂਤੀ ਸੰਭਵ: ਸ਼ਾਹ
03:21 PM Oct 27, 2024 IST
ਪੇਟਰਾਪੋਲ(ਪੱਛਮੀ ਬੰਗਾਲ), 27 ਅਕਤੂਬਰਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਘੁਸਪੈਠ ਨੂੰ ਰੋਕਣ ਨਾਲ ਹੀ ਪੱਛਮੀ ਬੰਗਾਲ ਵਿਚ ਅਮਨ ਤੇ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2026 ਵਿਚ ਪੱਛਮੀ ਬੰਗਾਲ ’ਚ ਭਾਜਪਾ ਦੇ ਸੱਤਾ ਵਿਚ ਆਉਣ ’ਤੇ ਹੀ ਗੈਰਕਾਨੂੰਨੀ ਪਰਵਾਸ ਰੁਕ ਸਕਦਾ ਹੈ। ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਪੇਟਰਾਪੋਲ ਲੈਂਡ ਪੋਰਟ ਵਿਖੇ ਨਵੇਂ ਯਾਤਰੀ ਟਰਮੀਨਲ ਦੀ ਇਮਾਰਤ ਤੇ ਕਾਰਗੋ ਗੇਟ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੀ ਟੀਐੱਮਸੀ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭੰਡਿਆ ਤੇ ਰਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਉਹ 2026 ਵਿਚ ਸਿਆਸੀ ਬਦਲਾਅ ਲੈ ਕੇ ਆਉਣ। -ਪੀਟੀਆਈ
Advertisement
Advertisement
Advertisement