For the best experience, open
https://m.punjabitribuneonline.com
on your mobile browser.
Advertisement

ਪੇਟੀਐੱਮ ਤੇ ਅਡਾਨੀ ਸਮੂਹ ਨੇ ਹਿੱਸੇਦਾਰੀ ਵਿਕਰੀ ਸਬੰਧੀ ਗੱਲਬਾਤ ਤੋਂ ਇਨਕਾਰ ਕੀਤਾ

12:35 PM May 29, 2024 IST
ਪੇਟੀਐੱਮ ਤੇ ਅਡਾਨੀ ਸਮੂਹ ਨੇ ਹਿੱਸੇਦਾਰੀ ਵਿਕਰੀ ਸਬੰਧੀ ਗੱਲਬਾਤ ਤੋਂ ਇਨਕਾਰ ਕੀਤਾ
Advertisement

ਨਵੀਂ ਦਿੱਲੀ, 29 ਮਈ
ਵਨ97 ਕਮਿਊਨੀਕੇਸ਼ਨ ਲਿਮਟਿਡ ਨੇ ਅੱਜ ਕਿਹਾ ਹੈ ਕਿ ਉਹ ਅਡਾਨੀ ਸਮੂਹ ਨੂੰ ਹਿੱਸੇਦਾਰੀ ਵੇਚਣ ਲਈ ਕਿਸੇ ਗੱਲਬਾਤ ਵਿੱਚ ਨਹੀਂ ਹੈ। ਅਡਾਨੀ ਗਰੁੱਪ ਨੇ ਵੀ ਅਜਿਹੀਆਂ ਰਿਪੋਰਟਾਂ ਨੂੰ 'ਗਲਤ ਅਤੇ ਝੂਠ' ਕਰਾਰ ਦਿੱਤਾ ਹੈ। ਵਨ97 ਕਮਿਊਨੀਕੇਸ਼ਨਸ ਲਿਮਟਿਡ ਪੇਟੀਐੱਮ ਦੀ ਮਾਲਕ ਹੈ। ਉਦਯੋਗਪਤੀ ਗੌਤਮ ਅਡਾਨੀ ਵੱਲੋਂ ਪੇਟੀਐੱਮ ਵਿੱਚ ਸੰਭਾਵਿਤ ਹਿੱਸੇਦਾਰੀ ਖਰੀਦਣ ਲਈ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ ਨਾਲ ਗੱਲਬਾਤ ਕਰਨ ਦੀਆਂ ਰਿਪੋਰਟਾਂ 'ਤੇ ਵਨ97 ਕਮਿਊਨੀਕੇਸ਼ਨਸ਼ ਨੇ ਕਿਹਾ, ‘ਇਹ ਸਿਰਫ ਕਿਆਸ ਹਨ। ਕੰਪਨੀ ਇਸ ਸਬੰਧੀ ਕੋਈ ਗੱਲਬਾਤ ਨਹੀਂ ਕਰ ਰਹੀ ਹੈ।’ ਦੂਜੇ ਪਾਸੇ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ, ‘ਅਸੀਂ ਇਨ੍ਹਾਂ ਬੇਬੁਨਿਆਦ ਕਿਆਸ ਨੂੰ ਰੱਦ ਕਰਦੇ ਹਾਂ। ਇਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ।’

Advertisement

Advertisement
Author Image

Advertisement
Advertisement
×