For the best experience, open
https://m.punjabitribuneonline.com
on your mobile browser.
Advertisement

ਐੱਸਐੱਸਪੀ ਵੱਲੋਂ ਪਾਇਲ ਪੁਲੀਸ ਦੀ ਟੀਮ ਦਾ ਸਨਮਾਨ

07:20 AM Jul 04, 2024 IST
ਐੱਸਐੱਸਪੀ ਵੱਲੋਂ ਪਾਇਲ ਪੁਲੀਸ ਦੀ ਟੀਮ ਦਾ ਸਨਮਾਨ
ਪੁਲੀਸ ਮੁਲਾਜ਼ਮਾਂ ਨੂੰ ਸਨਮਾਨਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 3 ਜੁਲਾਈ
ਇੱਥੋਂ ਦੀ ਪੰਜਾਬ ਪੁਲੀਸ ਪਾਰਟੀ ਦੇ ਮੁਲਾਜ਼ਮਾਂ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਡੀਜੀਪੀ ਪੰਜਾਬ ਵੱਲੋਂ ਭੇਜੇ ਪ੍ਰਸ਼ੰਸਾ ਪੱਤਰ ਐੱਸਐੱਸਪੀ ਖੰਨਾ ਅਮਨੀਤ ਕੌਡਲ ਵੱਲੋਂ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਅਨੁਸਾਰ 27 ਅਕਤੂਬਰ 2021 ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਦੋ ਬੱਚੀਆਂ ਜੁੜਵਾ ਨੂੰ ਛੱਡ ਕੇ ਜਾਣ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਸਬੰਧੀ ਥਾਣਾ ਪਾਇਲ ਅੰਦਰ ਇੱਕ ਕੇਸ ਦਰਜ ਹੋਇਆ ਸੀ। ਪਾਇਲ ਪੁਲੀਸ ਵੱਲੋਂ ਤਫਤੀਸ਼ ਦੌਰਾਨ ਲੜਕੀਆਂ ਦੇ ਪਿਤਾ ਮਹਿੰਦਰ ਸਿੰਘ ਨੂੰ 4 ਨਵੰਬਰ 2022 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਮਾਂ ਬੰਤ ਕੌਰ ਗਾਇਬ ਹੋ ਗਈ ਸੀ, ਜਿਸ ਨੂੰ ਪਾਇਲ ਪੁਲੀਸ ਨੇ ਬੜੀ ਜੱਦੋ-ਜਹਿਦ ਕਰਦਿਆਂ ਗੰਗਾਨਗਰ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਪਾਇਲ ਪੁਲੀਸ ਦੀ ਇਸ ਕਾਰਵਾਈ ’ਤੇ ਐੱਸਐੱਚਓ ਪਾਇਲ ਸਤਿਨਾਮ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਮਹਿਲਾ ਕਾਂਸਟੇਬਲ ਅੰਕਿਤਾ ਅਤੇ ਹੋਮਗਾਰਡ ਦੇ ਪਰਮਜੀਤ ਸਿੰਘ ਨੂੰ ਐੱਸਐੱਸਪੀ ਖੰਨਾ ਸ੍ਰੀਮਤੀ ਅਮਨੀਤ ਕੌਂਡਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।

Advertisement

Advertisement
Advertisement
Author Image

Advertisement