ਪਾਇਲ: ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਖ਼ਿਲਾਫ਼ ਲੋਕਾਂ ਨੇ ਕੱਢੀ ਰੋਸ ਰੈਲੀ, ਸਿਆਸੀ ਪਾਰਟੀਆਂ ਤੇ ਵੋਟਾਂ ਦਾ ਬਾਈਕਾਟ
ਦੇਵਿੰਦਰ ਸਿੰਘ ਜੱਗੀ
ਪਾਇਲ, 3 ਮਈ
ਨੇੜਲੇ ਪਿੰਡ ਘੁੰਗਰਾਲੀ ਵਿੱਚ ਲੱਗੀ ਪਰਾਲੀ ਤੋਂ ਗੈਸ ਬਣਾਉਣ ਵਾਲ਼ੀ ਫੈਕਟਰੀ ਖ਼ਿਲਾਫ਼ ਘੁੰਗਰਾਲੀ ਤੇ ਨਵਾਂ ਪਿੰਡ ਗੋਬਿੰਦਪੁਰਾ ਦੇ ਵੱਡੀ ਗਿਣਤੀ ਲੋਕਾਂ ਨੇ ਰੋਸ ਰੈਲੀ ਕੱਢੀ। ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਦੇ ਕੋਲੋਂ ਦੀ ਲੰਘਣ ਸਮੇਂ ਬਹੁਤ ਬਦਬੂ ਆਉਦੀ ਹੈ। ਘੁੰਗਰਾਲੀ ਪਿੰਡ ਦੇ ਵਾਸੀਆਂ ਨੇ ਇਸ ਵਾਰ ਵੋਟਾਂ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦਾ ਆਉਣਾ ਬੰਦ ਕਰ ਦਿੱਤਾ ਹੈ। ਅੱਜ ਘੁੰਗਰਾਲੀ ਤੋਂ ਗੋਬਿੰਦਪੁਰਾ ਨਵਾਂ ਪਿੰਡ ਤੱਕ ਰੋਸ ਮਾਰਚ ਕੱਢਿਆ ਗਿਆ। ਨਵਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਵਿੱਚ ਕੋਈ ਵੀ ਰਾਜਨੀਤਕ ਪਾਰਟੀ ਦਾ ਆਗੂ ਨਾ ਆਵੇ, ਜਿਸ ਤੇ’ ਸਾਰੇ ਪਿੰਡ ਵਾਸੀਆਂ ਨੇ ਹਾਮੀ ਭਰ ਦਿੱਤੀ। ਇਸ ਮੌਕੇ
ਕਾਮਰੇਡ ਜਸਮਿੰਦਰ ਸਿੰਘ, ਮੇਜਰ ਸਿੰਘ ਪੰਚ, ਰਣਜੀਤ ਸਿੰਘ, ਹਰਮਨ ਸਿੰਘ ਕਾਹਲੋਂ, ਜਸਵਿੰਦਰ ਸਿੰਘ ਜੱਸੀ ਸਾਬਕਾ ਸਰਪੰਚ, ਦਲਜੀਤ ਸਿੰਘ ਬੈਨੀਪਾਲ, ਸੋਨੀ ਬੈਨੀਪਾਲ, ਤੇਜਿੰਦਰ ਸਿੰਘ ਬੈਨੀਪਾਲ, ਸੰਦੀਪ ਸਿੰਘ ਸੋਨੀ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਬੈਨੀਪਾਲ, ਹਰਪ੍ਰੀਤ ਲਾਡੀ, ਬਲਜਿੰਦਰ ਸਿੰਘ, ਇੰਦਰਜੀਤ ਸੋਨੂੰ, ਹਰਜਿੰਦਰ ਸਿੰਘ ਸੋਨੀ ਸਾਬਕਾ ਪੰਚ, ਰੋਮੀ ਚੀਮਾ, ਗੁਰਪ੍ਰੀਤ ਗੁਰੀ, ਗੁਰਦੀਪ ਸਿੰਘ ਗੋਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।