ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਇਲ ਨੇੜੇ ਕਤਲ ਕਰ ਕੇ ਦੋ ਦੋਸਤਾਂ ਨੂੰ ਨਹਿਰ ’ਚ ਸੁੱਟਿਆ

08:59 AM Oct 27, 2024 IST
ਨਰਿੰਦਰ ਸਿੰਘ, ਜਗਜੀਤ ਸਿੰਘ

ਦੇਵਿੰਦਰ ਸਿੰਘ ਜੱਗੀ
ਪਾਇਲ, 26 ਅਕਤੂਬਰ
ਪੁਲੀਸ ਚੌਕੀ ਸਿਆੜ੍ਹ ਦੇ ਇਲਾਕੇ ਵਿੱਚ ਨੌਜਵਾਨ ਵੱਲੋਂ ਆਪਣੇ ਦੋ ਦੋਸਤਾਂ ਦਾ ਕਤਲ ਕਰ ਦਿੱਤਾ। ਘਟਨਾ ਬੁੱਧਵਾਰ ਦੀ ਰਾਤ ਨੂੰ ਪਿੰਡ ਝੱਮਟ ਨੇੜੇ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਦੇ ਸੁੰਨਾ ਪੁਲ ’ਤੇ ਵਾਪਰੀ, ਜਿੱਥੇ ਬਲਰਾਜ ਸਿੰਘ ਵਾਸੀ ਭੁੱਟਾ ਨੇ ਆਪਣੇ ਦੋਸਤ ਨਰਿੰਦਰ ਸਿੰਘ (25), ਜਗਜੀਤ ਸਿੰਘ (28) ਨੂੰ ਕਤਲ ਕਰ ਕੇ ਨਹਿਰ ’ਚ ਸੁੱਟ ਦਿੱਤਾ ਸੀ। ਮੁਲਜ਼ਮ ਨੇ ਇਹ ਸਭ ਕੁਝ ਲੁਕਾਉਣ ਲਈ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਡਿੱਗਣ ਦਾ ਡਰਾਮਾ ਕੀਤਾ ਸੀ। ਇਸ ਮਗਰੋਂ ਉਸ ਨੇ ਮ੍ਰਿਤਕ ਨਰਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨੂੰ ਭੁੱਟਾ ਨੇ ਫੋਨ ’ਤੇ ਦੱਸਿਆ ਸੀ ਕਿ ਉਹ ਤਿੰਨੋਂ ਜਣੇ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਕਿਸੇ ਨੇ ਉਸ ਦੀ ਬਾਂਹ ਖਿੱਚ ਦਿੱਤੀ ਅਤੇ ਉਹ ਤਿੰਨੋਂ ਨਹਿਰ ਦੇ ਪੁਲ ਨਾਲ ਟਕਰਾਉਣ ਮਗਰੋਂ ਨਹਿਰ ਵਿੱਚ ਜਾ ਡਿੱਗੇ। ਉਹ ਕਿਵੇਂ ਨਾ ਕਿਵੇਂ ਨਹਿਰ ਵਿੱਚੋਂ ਬਾਹਰ ਨਿਕਲ ਗਿਆ।
ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਜਗਜੀਤ ਸਿੰਘ ਕੁਆਰਾ ਸੀ, ਜਿਸ ਨੇ ਕੁਝ ਦਿਨਾਂ ਬਾਅਦ ਇਟਲੀ ਜਾਣਾ ਸੀ। ਥਾਣਾ ਮਲੌਦ ਦੇ ਇੰਚਾਰਜ ਸਤਨਾਮ ਸਿੰਘ ਅਗਵਾਈ ਹੇਠ ਪੁਲੀਸ ਪਾਰਟੀ ਨੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਇਸ ਕੇਸ ਨੂੰ ਸੁਲਝਾ ਲਿਆ। ਪੁਲੀਸ ਅਨੁਸਾਰ ਬਲਰਾਜ ਸਿੰਘ ਨੇ ਆਪਣੇ ਦੋਸਤਾਂ ਦੇ ਕਤਲ ਦੀ ਗੱਲ ਵੀ ਕਬੂਲ ਲਈ ਹੈ ਤੇ ਇਸ ਸਬੰਧੀ ਥਾਣਾ ਮਲੌਦ ਵਿੱਚ ਕੇਸ ਦਰਜ ਕੀਤਾ ਗਿਆ ਹੈ।

Advertisement

Advertisement