For the best experience, open
https://m.punjabitribuneonline.com
on your mobile browser.
Advertisement

ਪਾਇਲ ਨੂੰ ਕਾਲਜ ’ਚੋਂ ਪਹਿਲਾ ਸਥਾਨ

10:36 PM Jun 29, 2023 IST
ਪਾਇਲ ਨੂੰ ਕਾਲਜ ’ਚੋਂ ਪਹਿਲਾ ਸਥਾਨ
Advertisement

ਭੁੱਚੋ ਮੰਡੀ: ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਬੀਏ ਭਾਗ ਤੀਜਾ (ਸਮੈੱਸਟਰ ਪੰਜਵਾਂ) ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਵਿੱਚ ਵਿਦਿਆਰਥਣ ਪਾਇਲ ਕਰਮਾਕਰ ਲਹਿਰਾ ਮੁਹੱਬਤ ਨੇ ਕਾਲਜ ਵਿੱਚੋਂ ਪਹਿਲਾ, ਰਾਜਵੀਰ ਕੌਰ ਮਹਿਰਾਜ ਨੇ ਦੂਜਾ ਅਤੇ ਖੁਸ਼ਮਨਦੀਪ ਕੌਰ ਤੁੰਗਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਮੁਕੇਸ਼ ਕੁਮਾਰ ਸਾਹੂ, ਵਾਈਸ ਪ੍ਰਿੰਸੀਪਲ ਦਿਨੇਸ਼ ਕੁਮਾਰ ਅਤੇ ਪ੍ਰੋ: ਅਮਨਿੰਦਰ ਕੌਰ ਨੇ ਕਿਹਾ ਕਿ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਅਤੇ ਐਮਡੀ ਲਖਵੀਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋਫੈਸਰ ਲਖਵੀਰ ਕੌਰ, ਹਰਮਨਪ੍ਰੀਤ ਕੌਰ, ਵਰਦੀਪ ਕੌਰ, ਰਮਨਦੀਪ ਕੌਰ, ਪ੍ਰਦੀਪ ਕੌਰ, ਰਣਜੀਤ ਕੌਰ, ਬਲਜੀਤ ਸਿੰਘ, ਵਰਿੰਦਰ ਸਿੰਘ, ਰੁਪਿੰਦਰ ਸਿੰਘ, ਮੋਨਿਕਾ ਗਰਗ, ਦਲਜੀਤ ਕੌਰ ਅਤੇ ਗੁਰਪ੍ਰੀਤ ਕੌਰ (ਕੰਪਿਊਟਰ) ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×