ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਵਨ ਗੁੱਜਰਾਂ ਵਪਾਰ ਮੰਡਲ ਸੁਨਾਮ ਦੇ ਮੁੜ ਬਣੇ ਪ੍ਰਧਾਨ

06:39 AM Jun 28, 2024 IST
ਨਵੇਂ ਬਣੇ ਪ੍ਰਧਾਨ ਪਵਨ ਗੁੱਜਰਾਂ ਨੂੰ ਸਨਮਾਨਦੇ ਹੋਏ ਮੋਹਤਬਰ।

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 27 ਜੂਨ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਯੂਨਿਟ ਦੀ ਚੋਣ ਮੌਕੇ ਪਵਨ ਗੁੱਜਰਾਂ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਇਹ ਚੋਣ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਅਤੇ ਚੇਅਰਮੈਨ ਰਾਜ਼ੇਸ਼ ਥਰੇਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਹੋਈ।
ਇਸ ਮੌਕੇ ਜਸਵਿੰਦਰ ਸਿੰਘ ਪ੍ਰਿੰਸ ਅਤੇ ਚੇਅਰਮੈਨ ਰਾਜੇਸ਼ ਥਰੇਜਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਪਿਆਰਾ ਲਾਲ ਸੇਠ ਤੇ ਜਨਰਲ ਸਕੱਤਰ ਸਮੀਰ ਜੈਨ ਦੇ ਹੁਕਮਾਂ ਅਤੇ ਇਲਾਕੇ ਦੀਆਂ ਸਮੂਹ ਟਰੇਡ ਯੂਨੀਅਨ ਦੇ ਸਮਰਥਨ ਨਾਲ ਪਵਨ ਗੁੱਜਰਾਂ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦਾ ਮੁੜ ਦੋ ਸਾਲਾਂ ਲਈ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ ਹੈ। ਸ੍ਰੀ ਗੁੱਜਰਾਂ ਨੇ ਧੰਨਵਾਦ ਕਰਦਿਆਂ ਸਮੂਹ ਟੀਮ ਨੂੰ ਭਰੋਸਾ ਦਿੱਤਾ ਕਿ ਜਿਸ ਉਮੀਦ ਨਾਲ ਉਨ੍ਹਾਂ ਨੂੰ ਮੁੜ ਪ੍ਰਧਾਨਗੀ ਸੌਂਪੀ ਗਈ ਹੈ ਉਹ ਉਸ ਉਪਰ ਖਰਾ ਉਤਰਨਗੇ। ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਅਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਜੋ ਸਮੂਹ ਵਪਾਰੀ ਵਰਗ ਨੂੰ ਰਾਹਤ ਮਿਲ ਸਕੇ। ਇਸ ਦੌਰਾਨ ਇਲਾਕੇ ਦੀਆਂ ਵੱਖ-ਵੱਖ ਟਰੇਡ ਨਾਲ ਸਬੰਧਤ ਲਗਭਗ 17 ਐਸੋਸੀਏਸ਼ਨਾਂ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਅਮਰ ਨਾਥ ਸਿੰਗਲਾ, ਸੋਮ ਨਾਥ ਵਰਮਾ, ਪ੍ਰਵੀਨ ਕੁਮਾਰ, ਰਾਕੇਸ਼ ਕੁਮਾਰ ਕਾਕਾ, ਉਜਵਲ ਜੈਨ, ਪ੍ਰਵੀਨ ਕੁਮਾਰ, ਰਾਜ਼ੇਸ਼ ਕੁਮਾਰ ਜਿੰਦਲ, ਚੰਦਰ ਪ੍ਰਕਾਸ਼, ਰਾਜੀਵ ਕੁਮਾਰ ਸਿੰਗਲਾ ਆਦਿ ਮੌਜੂਦ ਸਨ।

Advertisement

Advertisement
Advertisement