ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੰਪ ਦੇ ਮੁੜ ਤੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ

07:29 AM Mar 07, 2024 IST
ਡੋਨਲਡ ਟਰੰਪ

ਨਿਊਯਾਰਕ, 6 ਮਾਰਚ
ਦੇਸ਼ ’ਚ ਵੱਖ ਵੱਖ ਥਾਵਾਂ ’ਤੇ ਡੈਲੀਗੇਟ ਚੋਣਾਂ ਦੌਰਾਨ ਹਾਰ ਮਗਰੋਂ ਨਿੱਕੀ ਹੇਲੀ ਨੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਤੋਂ ਆਪਣੀ ਦਾਅਵੇਦਾਰੀ ਛੱਡਣ ਦਾ ਫੈਸਲਾ ਲੈ ਲਿਆ ਹੈ। ਇਸ ਨਾਲ ਡੋਨਲਡ ਟਰੰਪ ਦਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੰਬਰ ’ਚ ਮੁੜ ਜੋਅ ਬਾਇਡਨ ਅਤੇ ਟਰੰਪ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਉਂਜ ਵਰਮੌਂਟ ’ਚ ਨਿੱਕੀ ਹੇਲੀ ਨੇ ਟਰੰਪ ਨੂੰ ਹਰਾ ਦਿੱਤਾ ਸੀ।

Advertisement

ਨਿੱਕੀ ਹੇਲੀ

ਹੇਲੀ ਨੇੜਲੇ ਤਿੰਨ ਵਿਅਕਤੀਆਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਹੇਲੀ ਰਾਸ਼ਟਰਪਤੀ ਚੋਣ ਦੀ ਦਾਅਵੇਦਾਰੀ ਛੱਡਣ ਦਾ ਛੇਤੀ ਐਲਾਨ ਕਰੇਗੀ। ਸਾਊਥ ਕੈਰੋਲਾਈਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਸਫ਼ੀਰ ਹੇਲੀ ਨੇ ਟਰੰਪ ਖ਼ਿਲਾਫ਼ ਤਿੱਖਾ ਪ੍ਰਚਾਰ ਕੀਤਾ ਸੀ ਪਰ ਪਾਰਟੀ ’ਚ ਉਹ ਟਰੰਪ ਅੱਗੇ ਖੜ੍ਹੀ ਨਾ ਰਹਿ ਸਕੀ। ਸਾਬਕਾ ਰਾਸ਼ਟਰਪਤੀ ਟਰੰਪ ਰਿਪਬਲਿਕਨ ਨਾਮਜ਼ਦਗੀ ਲਈ ਲੋੜੀਂਦੇ 1215 ਡੈਲੀਗੇਟ ਹਾਸਲ ਕਰਨ ਵੱਲ ਵਧ ਰਿਹਾ ਹੈ। ਟਰੰਪ ਕੋਲ 893 ਜਦਕਿ ਹੇਲੀ ਕੋਲ 66 ਡੈਲੀਗੇਟ ਹਨ। ਹੇਲੀ ਜੇਕਰ ਆਪਣੀ ਨਾਮਜ਼ਦਗੀ ਵਾਪਸ ਲੈ ਲੈਂਦੀ ਹੈ ਤਾਂ ਇਹ ਉਨ੍ਹਾਂ ਵੋਟਰਾਂ, ਦਾਨੀਆਂ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਲਈ ਵੱਡਾ ਝਟਕਾ ਹੋਵੇਗਾ ਜੋ ਟਰੰਪ ਦੇ ਵਿਰੋਧੀ ਸਨ। ਇਹ ਸਪੱਸ਼ਟ ਨਹੀਂ ਕਿ ਕੀ ਟਰੰਪ ਬੁਰੀ ਤਰ੍ਹਾਂ ਵੰਡੀ ਹੋਈ ਪਾਰਟੀ ਨੂੰ ਇਕਜੁੱਟ ਕਰ ਸਕਣਗੇ ਜਾਂ ਨਹੀਂ। ਹੇਲੀ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦਾਅਵੇਦਾਰੀ ਭਾਵੇਂ ਵਿਚਾਲੇ ਹੀ ਛੱਡਣ ਦਾ ਫ਼ੈਸਲਾ ਲਿਆ ਹੈ ਪਰ ਉਸ ਨੇ ਪਹਿਲੀ ਮਹਿਲਾ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। -ਏਪੀ

ਬਾਇਡਨ ਤੇ ਟਰੰਪ ਵੱਲੋਂ ਪ੍ਰਾਇਮਰੀਆਂ ਵਿੱਚ ਹੂੰਝਾ ਫੇਰ ਜਿੱਤ

ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਨੇ 15 ਸੂਬਿਆਂ ’ਚ ਆਪਣੀ-ਆਪਣੀ ਪਾਰਟੀ ਦੀਆਂ ਪ੍ਰਾਇਮਰੀਆਂ ’ਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਟਰੰਪ ਨੇ ਟੈਕਸਸ, ਕੈਲੀਫੋਰਨੀਆ ਅਤੇ 11 ਹੋਰ ਸੂਬਿਆਂ ’ਚ ਜਿੱਤ ਹਾਸਲ ਕੀਤੀ ਜਦਕਿ ਉਸ ਦੀ ਵਿਰੋਧੀ ਭਾਰਤ-ਅਮਰੀਕੀ ਨਿੱਕੀ ਹੇਲੀ ਸਿਰਫ਼ ਵਰਮੌਂਟ ’ਚ ਹੀ ਜਿੱਤ ਹਾਸਲ ਕਰ ਸਕੀ। ਸੁਪਰ ਮੰਗਲਵਾਰ ਵਜੋਂ ਮਸ਼ਹੂਰ ਚੋਣ ’ਚ ਬਾਇਡਨ ਨੇ ਤਕਰੀਬਨ ਸਾਰੀਆਂ ਪ੍ਰਾਇਮਰੀਆਂ ਜਿੱਤ ਲਈਆਂ। ਬਾਇਡਨ ਨੂੰ ਪਹਿਲੀ ਹਾਰ ਅਮਰੀਕਨ ਸਮੋਆ ’ਚ ਜੇਸਨ ਪਾਲਮਰ ਨੇ ਦਿੱਤੀ। ਬਾਇਡਨ ਨੂੰ ਕੋਈ ਵੀ ਚੁਣੌਤੀ ਨਹੀਂ ਮਿਲ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਹੀ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨਗੇ। -ਪੀਟੀਆਈ
Advertisement

Advertisement
Advertisement