ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੇਅਰਮੈਨ ਲਈ ਰਾਹ ਪੱਧਰਾ
08:47 AM Oct 15, 2024 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 14 ਅਕਤੂਬਰ
ਪਿਛਲੇ ਸਾਲ ਤੋਂ ਚੱਲ ਰਹੇ ਹੰਗਾਮੇ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀਪਕ ਮਲਿਕ ਜਖੌਲੀ ਖ਼ਿਲਾਫ਼ 19 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਹਾਜ਼ਰ ਸਾਰੇ 17 ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾਸ ਕੀਤਾ ਸੀ। ਉਨ੍ਹਾਂ ਸਣੇ ਤਿੰਨ ਹੋਰ ਕੌਂਸਲਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਆਖ਼ਰਕਾਰ ਇਸ ਸਾਲ 12 ਜੁਲਾਈ ਨੂੰ 14 ਕੌਂਸਲਰਾਂ ਨੇ ਡੀਸੀ ਨੂੰ ਉਸ ਖ਼ਿਲਾਫ਼ ਬੇਭਰੋਸਗੀ ਮਤਾ ਦਾ ਹਲਫ਼ਨਾਮਾ ਸੌਂਪ ਦਿੱਤਾ। ਬੇਭਰੋਸਗੀ ਦੀ ਸਥਿਤੀ ਤੋਂ ਬਚਣ ਲਈ ਦੀਪਕ ਮਲਿਕ ਹਾਈ ਕੋਰਟ ਗਏ। ਹੁਣ ਜਦੋਂ ਅਦਾਲਤ ਦੇ ਕਹਿਣ ’ਤੇ ਚੋਣ ਜ਼ਾਬਤਾ ਹਟਾ ਦਿੱਤਾ ਗਿਆ ਹੈ ਤਾਂ ਡੀਸੀ ਡਾਕਟਰ ਵਿਵੇਕ ਭਾਰਤੀ ਨੇ ਮੀਟਿੰਗ ਬੁਲਾ ਕੇ ਬੈਲਟ ਬਾਕਸ ਖੋਲ੍ਹਿਆ। ਸਾਰੀਆਂ 17 ਵੋਟਾਂ ਚੇਅਰਮੈਨ ਦੇ ਖ਼ਿਲਾਫ਼ ਨਿਕਲੀਆਂ। ਕੈਥਲ ਦੇ ਡੀਸੀ ਡਾਕਟਰ ਵਿਵੇਕ ਭਾਰਤੀ ਨੇ ਦੱਸਿਆ ਕਿ ਹੁਣ ਨਵੇਂ ਚੇਅਰਮੈਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
Advertisement
Advertisement