ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੰਜੇੜੀ ਵਿੱਚ ਪੇਵਰ ਬਲਾਕ ਲੱਗਣੇ ਸ਼ੁਰੂ

08:58 AM Aug 21, 2020 IST

ਸ਼ਸ਼ੀ ਪਾਲ ਜੈਨ
ਖਰੜ, 20 ਅਗਸਤ

Advertisement

ਬਲਾਕ ਖਰੜ ਵਿੱਚ ਪੈਂਦੇ ਪਿੰਡ ਝੰਜੇੜੀ ਵਿੱਚ ਬੀਡੀਓ ਖਰੜ/ਪੰਚਾਇਤੀ ਰਾਜ ਵਿਭਾਗ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਸਰਬ-ਪੱਖੀ ਵਿਕਾਸ ਦਾ ਕੰਮ ਜ਼ੋਰਾਂ ’ਤੇ ਚਲਾਇਆ ਜਾ ਰਿਹਾ ਹੈ। ਅੱਜ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਪਿੰਡ ਝੰਜੇੜੀ ਵਿੱਚ ਪਹੁੰਚੇ ਅਤੇ ਵਿਕਾਸ ਕਾਰਜਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਇਸ ਮੌਕੇ ਰਘੁਵੀਰ ਸਿੰਘ ਵਾਲੀ ਗਲੀ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇਹ ਗਲੀ 700 ਫੁੱਟ ਲੰਬੀ ਅਤੇ 11 ਫੁੱਟ ਚੌੜੀ ਹੈ ਅਤੇ ਇਸ ’ਤੇ ਕੁੱਲ 10 ਲੱਖ ਰੁਪਏ ਲਾਗਤ ਆਵੇਗੀ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਇਨ੍ਹਾਂ ਵਿਕਾਸ ਦੇ ਕੰਮਾਂ ਤੋਂ ਇਲਾਵਾ ਪਿੰਡ ਦੇ ਸਾਰੇ ਗੰਦੇ ਪਾਣੀ ਦੀ ਨਿਕਾਸੀ ਲਈ 25 ਲੱਖ ਰੁਪਏ ਦੀ ਲਾਗਤ ਨਾਲ ਨਾਲਾ ਬਣਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਫਿਰਨੀ ਵੀ ਬਣਾਈ ਜਾ ਰਹੀ ਹੈ। ਇਸ ਮੌਕੇ ਸਰਪੰਚ ਸੁਰਮੁੱਖ ਸਿੰਘ, ਮੰਗਤ ਖਾਨ, ਰਾਣਾ ਕਰਮਜੀਤ ਸਿੰਘ, ਸਰਪੰਚ ਸਰਬਜੀਤ ਸਿੰਘ ਟੋਡਰਮਾਜਰਾ, ਲਖਵਿੰਦਰ ਸਿੰਘ ਟੋਡਰਮਾਜਰਾ ਹਾਜ਼ਰ ਸਨ। 

Advertisement
Advertisement
Tags :
ਸ਼ੁਰੂਝੰਜੇੜੀਪੇਵਰਬਲਾਕਲੱਗਣੇਵਿੱਚ