ਪੀਏਯੂ ਦਾ ਸਾਲਾਨਾ ਮੈਗਜ਼ੀਨ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਪੀਏਯੂ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਪੀਏਯੂ ਦਾ ਸਾਲਾਨਾ ਮੈਗਜ਼ੀਨ ਲੋਕ ਅਰਪਣ ਕੀਤਾ ਗਿਆ। ਇਹ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨੇ ਅਦਾ ਕੀਤੀ। ਮੈਗਜ਼ੀਨ ਦੇ ਸਰਪ੍ਰਸਤ ਡਾ. ਗੋਸਲ ਨੇ ਸਮੁੱਚੀ ਸੰਪਾਦਕੀ ਟੀਮ ਨੂੰ ਵਧਾਈ ਦਿੱਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੈਗਜ਼ੀਨ ਦੀ ਮਹੱਤਤਾ ਅਤੇ ਇਤਿਹਾਸਕ ਤੌਰ ’ਤੇ ਇਸਦੇ ਯੋਗਦਾਨ ਬਾਰੇ ਗੱਲ ਕੀਤੀ। ਇਸ ਮੌਕੇ ਮੁੱਖ ਸੰਪਾਦਕ ਡਾ. ਦੀਪਿਕਾ ਵਿੱਗ ਨੇ ਸਮੁੱਚੀ ਸੰਪਾਦਕੀ ਟੀਮ ਦੇ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਗਜ਼ੀਨ ਵਿੱਚ ਇੱਕ ਕਿਊਆਰ ਕੋਡ ਹੈ, ਇਸ ਨਾਲ ਪੀਡੀਐੱਫ ਛਾਪ ਦੀ ਸਹੂਲਤ ਪਾਠਕ ਤੱਕ ਮੈਗਜ਼ੀਨ ਦੀ ਆਸਾਨ ਪਹੁੰਚ ਸੰਭਵ ਬਣਾਉਂਦੀ ਹੈ। ਪੀਏਯੂ ਮੈਗਜ਼ੀਨ ਦੀ ਮੈਨੇਜਿੰਗ ਸੰਪਾਦਕ ਡਾ. ਰੁਪਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕਈ ਵਿਦਿਆਰਥੀ ਸੰਪਾਦਕਾਂ ਨੇ ਪੀਏਯੂ ਮੈਗਜ਼ੀਨ ਦੇ ਸੰਪਾਦਨ, ਸੰਕਲਨ ਅਤੇ ਡਿਜ਼ਾਈਨਿੰਗ ਵਿੱਚ ਤਜਰਬੇ ਸਾਂਝੇ ਕੀਤੇ ਅਤੇ ਧੰਨਵਾਦ ਕੀਤਾ। ਇਸ ਮੌਕੇ ਸਮੁੱਚੀ ਸੰਪਾਦਕੀ ਟੀਮ ਨੂੰ ਪ੍ਰਸ਼ੰਸਾ ਸਰਟੀਫਿਕੇਟ ਦਿੱਤੇ ਗਏ। ਡਾ. ਸੁਮੇਧਾ ਭੰਡਾਰੀ ਨੇ ਮੰਚ ਦਾ ਸੰਚਾਲਨ ਕੀਤਾ।