ਪੀਏਯੂ ਵਿਦਿਆਰਥਣ ਨੂੰ ਫੈਲੋਸ਼ਿਪ ਮਿਲੀ
07:08 AM Apr 05, 2024 IST
Advertisement
ਲੁਧਿਆਣਾ: ਪੀਏਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਪੀਐੱਚਡੀ ਦੀ ਵਿਦਿਆਰਥਣ ਇੰਜ. ਜਤਿੰਦਰ ਕੌਰ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀਂ ਦਿੱਲੀ ਵੱਲੋਂ 5 ਸਾਲਾਂ ਲਈ ਇੰਸਪਾਇਰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਜਤਿੰਦਰ ਕੌਰ ਨੇ ਆਪਣੀ ਬੀਟੈੱਕ (ਖੇਤੀਬਾੜੀ ਇੰਜਨੀਅਰਿੰਗ) ਅਤੇ ਐੱਮਟੈੱਕ (ਭੂਮੀ ਅਤੇ ਪਾਣੀ ਇੰਜੀਨੀਅਰਿੰਗ) ਦੀ ਡਿਗਰੀ ਖੇਤੀ ਇੰਜਨੀਅਰਿੰਗ ਕਾਲਜ ਤੋਂ ਪੂਰੀ ਕੀਤੀ। ਉਹ ਆਪਣੀ ਪੀ.ਐੱਚ.ਡੀ. ਡਾ ਰਾਕੇਸ਼ ਸ਼ਾਰਦਾ ਦੀ ਨਿਗਰਾਨੀ ਵਿਚ ਕਰ ਰਹੇ ਹਨ। ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ. ਮਾਨਵ ਇੰਦਰ ਸਿੰਘ ਗਿੱਲ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ: ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਜੇਪੀ ਸਿੰਘ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
Advertisement
Advertisement
Advertisement