ਪੀਏਯੂ ਵਿਦਿਆਰਥਣ ਦਾ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਸਨਮਾਨ
08:48 AM Nov 27, 2024 IST
ਲੁਧਿਆਣਾ (ਖੇਤਰੀ ਪ੍ਰਤੀਨਿਧ):
Advertisement
ਪੀਏਯੂ ਦੇ ਬੇਸਿਕ ਸਾਇੰਸਜ਼ ਕਾਲਜ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਰਾਜਵਿੰਦਰ ਕੌਰ ਨੂੰ ਉਸ ਦੀ ਡਾਕਟਰੇਟ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਮਿਲੀ ਹੈ। ਡਾਕਟਰੇਟ ਖੋਜ ਦੌਰਾਨ ਰਾਜਵਿੰਦਰ ਕੌਰ ਭੂਮੀ ਵਿੱਚ ਸੁਧਾਰ ਕਰਨ ਲਈ ਰਾਈਜ਼ੋਬੈਕਟੀਰੀਆ ਨੂੰ ਉਤਸ਼ਾਹਿਤ ਕਰਨ ਵਾਲੇ ਪੌਦਿਆਂ ਦੇ ਵਿਕਾਸ ਦੀ ਰਚਨਾ ਬਾਰੇ ਖੋਜ ਕਰੇਗੀ। ਵੀਸੀ ਡਾ. ਸਤਿਬੀਰ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਕਿਰਨ ਬੈਂਸ ਤੇ ਮਾਈਕਰੋਬਾਇਓਲੋਜੀ ਵਿਭਾਗ ਮੁਖੀ ਡਾ. ਉਰਮਿਲਾ ਗੁਪਤਾ ਨੇ ਵਿਦਿਆਰਥਣ ਅਤੇ ਖੋਜ ਨਿਗਰਾਨ ਨੂੰ ਵਧਾਈ ਦਿੱਤੀ ਹੈ।
Advertisement
Advertisement