For the best experience, open
https://m.punjabitribuneonline.com
on your mobile browser.
Advertisement

ਪੀਏਯੂ ਦੇ ਵਿਗਿਆਨੀ ਦਾ ਗੋਲਡ ਮੈਡਲ ਨਾਲ ਸਨਮਾਨ

08:07 AM Jun 22, 2024 IST
ਪੀਏਯੂ ਦੇ ਵਿਗਿਆਨੀ ਦਾ ਗੋਲਡ ਮੈਡਲ ਨਾਲ ਸਨਮਾਨ
ਖੇਤੀ ਵਿਗਿਆਨੀ ਡਾ. ਬਲਜੀਤ ਸਿੰਘ ਸਨਮਾਨ ਪ੍ਰਾਪਤ ਕਰਦੇ ਹੋਏ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵਿਚ ਭੂਮੀ ਵਿਗਿਆਨੀ ਵਜੋਂ ਕੰਮ ਕਰਦੇ ਡਾ. ਬਲਜੀਤ ਸਿੰਘ ਨੂੰ ਸਾਲ 2023 ਲਈ ਭਾਰਤੀ ਵਣ ਖੇਤੀ ਸੁਸਾਇਟੀ ਨੇ ਆਈਐੱਸਏਐੱਫ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। ਡਾ. ਦਲਜੀਤ ਸਿੰਘ ਨੂੰ ਇਹ ਗੋਲਡ ਮੈਡਲ ਬੀਤੇ ਦਿਨੀਂ ਝਾਂਸੀ ਦੇ ਆਈਸੀਏ ਆਰ ਕੇਂਦਰੀ ਵਣ ਖੇਤੀ ਖੋਜ ਸੰਸਥਾਨ ਵਿੱਚ ਹੋਈ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦਾ ਸਨਮਾਨ ਕਰਨ ਲਈ ਡਿਪਟੀ ਡਾਇਰੈਕਟਰ ਜਨਰਲ ਖੇਤੀ ਪਾਸਾਰ ਡਾ. ਯੂਐੱਸ ਗੌਤਮ, ਡਾ. ਪੰਕਜ ਕੌਸ਼ਲ ਅਤੇ ਸੁਸਾਇਟੀ ਦੇ ਪ੍ਰਧਾਨ ਡਾ. ਏ ਅਰੁਣਾਚਲਮ ਮੌਜੂਦ ਸਨ। ਇਹ ਵਕਾਰੀ ਮੈਡਲ ਉਨ੍ਹਾਂ ਨੂੰ ਵਣ ਖੇਤੀ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਸਮਰਪਣ ਲਈ ਪ੍ਰਦਾਨ ਕੀਤਾ ਗਿਆ। ਡਾ. ਬਲਜੀਤ ਸਿੰਘ ਨੇ ਹੁਣ ਤੱਕ ਵਣ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਲਾਭ ਦੇਣ ਲਈ 13 ਉਤਪਾਦਨ ਤਕਨਾਲੋਜੀਆਂ ਵਿਕਸਿਤ ਕੀਤੀਆਂ ਜਿਨ੍ਹਾਂ ਨੂੰ ਪੀਏਯੂ ਦੀ ਹਾੜੀ-ਸਾਉਣੀ ਦੀਆਂ ਫਸਲਾਂ ਦੀ ਕਿਤਾਬ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਰਸਾਲਿਆਂ ਵਿੱਚ 75 ਖੋਜ ਪੇਪਰ ਪ੍ਰਕਾਸ਼ਿਤ ਕਰਵਾਏ।

Advertisement

Advertisement
Author Image

sukhwinder singh

View all posts

Advertisement
Advertisement
×