For the best experience, open
https://m.punjabitribuneonline.com
on your mobile browser.
Advertisement

ਪੀਏਯੂ: ਖੇਤੀ ਜੰਗਲਾਤ ਨੂੰ ਝੋਨੇ ਦਾ ਫ਼ਸਲੀ ਬਦਲ ਬਣਾਉਣ ਲਈ ਚਰਚਾ

08:35 PM Jun 29, 2023 IST
ਪੀਏਯੂ  ਖੇਤੀ ਜੰਗਲਾਤ ਨੂੰ ਝੋਨੇ ਦਾ ਫ਼ਸਲੀ ਬਦਲ ਬਣਾਉਣ ਲਈ ਚਰਚਾ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 26 ਜੂਨ

ਪੀਏਯੂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਖੇਤੀ ਜੰਗਲਾਤ ਨੂੰ ਝੋਨੇ ਦਾ ਫ਼ਸਲੀ ਬਦਲ ਬਨਾਉਣ ਦੇ ਉਦੇਸ਼ ਨਾਲ ਕੀਤੀ ਗਈ। ਇਸ ਵਿੱਚ ਜੰਗਲਾਤ ਅਤੇ ਜੰਗਲੀ ਜੀਵਨ ਬਾਰੇ ਮੁੱਖ ਸਕੱਤਰ ਵਿਕਾਸ ਗਰਗ ਪ੍ਰਧਾਨ ਦੇ ਤੌਰ ‘ਤੇ ਸ਼ਾਮਲ ਸਨ। ਵਿਸ਼ੇਸ਼ ਮਹਿਮਾਨ ਵਜੋਂ ਜੰਗਲਾਂ ਦੀ ਸੰਭਾਲ ਦੇ ਮੁੱਖ ਅਧਿਕਾਰੀ ਆਰ ਕੇ ਮਿਸ਼ਰਾ ਸ਼ਾਮਲ ਹੋਏ। ਇਸ ਤੋਂ ਇਲਾਵਾ ਸੌਰਵ ਗੁਪਤਾ, ਐੱਨਐੱਸ ਰੰਧਾਵਾ, ਅਜੀਤ ਕੁਲਕਰਨੀ ਅਤੇ ਅਵਨੀਤ ਸਿੰਘ ਤੋਂ ਇਲਾਵਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਐੱਨਪੀ ਐੱਸ ਬੈਨੀਪਾਲ ਸ਼ਾਮਲ ਹੋਏ।

ਸਮਾਗਮ ਦੇ ਆਰੰਭ ਵਿੱਚ ਅਪਰ-ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਸਭ ਦਾ ਸਵਾਗਤ ਕੀਤਾ ਜਦ ਕਿ ਡਾ. ਜੀਪੀਐੱਸ ਢਿੱਲੋਂ, ਡਾ. ਆਰਆਈਐੱਸ ਗਿੱਲ, ਡਾ. ਬਲਜੀਤ ਸਿੰਘ ਅਤੇ ਡਾ. ਨਵਨੀਤ ਕੌਰ ਨੇ ਵਿਸ਼ੇ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਰੁੱਖ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਗਰੇਵਾਲ ਨੇ ਖੇਤੀ ਜੰਗਲਾਤ ਨਾਲ ਜੁੜੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਘੱਟ ਤੋਂ ਘੱਟ ਅਤੇ ਪੱਕੀ ਕੀਮਤ ਜੰਗਲਾਤ ਰੁੱਖਾਂ ਨਾਲ ਜੋੜਨ ਦੀ ਗੱਲ ਕੀਤੀ।

ਇੱਕ ਅਗਾਂਹਵਧੂ ਕਿਸਾਨ ਹਰਮੋਹਨਜੀਤ ਸਿੰਘ ਨੇ ਖੇਤੀ ਜੰਗਲਾਤ ਦੇ ਢਾਂਚੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਨਰੇਸ਼ ਤਿਵਾੜੀ ਅਤੇ ਇੰਦਰਜੀਤ ਸੋਹਲ ਨੇ ਲੱਕੜੀ ਅਧਾਰਿਤ ਉਦਯੋਗ ਦੇ ਵਿਕਾਸ ਦੇ ਮੱਦੇਨਜ਼ਰ ਖੇਤੀ ਜੰਲਗਾਤ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਗਰਗ ਨੇ ਖੇਤੀ ਵਿਭਿੰਨਤਾ ਦੇ ਟੀਚੇ ਨੂੰ ਹਾਸਲ ਕਰਨ ਲਈ ਖੇਤੀ ਜੰਗਲਾਤ ਵਿੱਚ ਵਾਧਾ ਕਰਨ ਦੀ ਗੱਲ ਕੀਤੀ । ਅੰਤ ਵਿੱਚ ਸੌਰਵ ਗੁਪਤਾ ਨੇ ਸਭਦਾ ਧੰਨਵਾਦ ਕੀਤਾ।

Advertisement
Tags :
Advertisement
Advertisement
×