ਪੀਏਯੂ ਮੁੜ ਭਾਰਤੀ ਪੋਸ਼ਣ ਸੁਸਾਇਟੀ ਦਾ ਸਰਵੋਤਮ ਕੇਂਦਰ ਬਣਿਆ
06:08 AM Nov 21, 2024 IST
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਨਵੰਬਰ
ਭਾਰਤ ਦੀ ਪੋਸ਼ਣ ਸੁਸਾਇਟੀ ਨੇ ਲੁਧਿਆਣਾ ਚੈਪਟਰ ਨੂੰ ਲਗਾਤਾਰ ਤੀਜੇ ਸਾਲ ਸਰਵੋਤਮ ਕੇਂਦਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਕਾਰਜਸ਼ੀਲ ਇਸ ਚੈਪਟਰ ਨੂੰ ਪੋਸ਼ਣ ਸਬੰਧੀ ਜਾਗਰੂਕਤਾ ਅਤੇ ਯੋਗਦਾਨ ਲਈ ਇਹ ਪੁਰਸਕਾਰ ਮਿਲਿਆ ਹੈ ਜੋ ਵਿਭਾਗ ਦੇ ਮਾਹਰ ਅਤੇ ਲੁਧਿਆਣਾ ਚੈਪਟਰ ਦੇ ਕਨਵੀਨਰ ਡਾ. ਰੇਨੂਕਾ ਅਗਰਵਾਲ ਨੇ ਬੀਤੇ ਦਿਨੀਂ ਪੂਨੇ ਵਿੱਚ ਭਾਰਤੀ ਪੋਸ਼ਣ ਸੁਸਾਇਟੀ ਦੀ 56ਵੀਂ ਸਾਲਾਨਾ ਕਾਨਫਰੰਸ ਦੌਰਾਨ ਇਹ ਸਨਮਾਨ ਹਾਸਲ ਕੀਤਾ। ਇਸ ਸਨਮਾਨ ਵਿੱਚ ਪ੍ਰਮਾਣ ਪੱਤਰ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ।
Advertisement
Advertisement
Advertisement