ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਏਯੂ: ਗੁਲਦਾਊਦੀ ਸ਼ੋਅ ’ਚ 200 ਕਿਸਮਾਂ ਦੇ ਫੁੱਲ ਬਿਖੇਰਨਗੇ ਰੰਗ

07:37 AM Dec 04, 2023 IST
ਗੁਲਦਾਉਦੀ ਸ਼ੋਅ ਲਈ ਪੀਏਯੂ ਵਿੱਚ ਤਿਆਰ ਵੱਖ-ਵੱਖ ਕਿਸਮਾਂ ਦੇ ਫੁੱਲ।

ਸਤਵਿੰਦਰ ਬਸਰਾ
ਲੁਧਿਆਣਾ, 3 ਦਸੰਬਰ
ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਸਾਲ ਲੱਗਣ ਵਾਲਾ ਗੁਲਦਾਊਦੀ ਸ਼ੋਅ ਭਾਵੇਂ 6 ਅਤੇ 7 ਦਸੰਬਰ ਨੂੰ ਲੱਗਣਾ ਹੈ ਪਰ ਇਸ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਪ੍ਰਦਰਸ਼ਨੀ ਵਿੱਚ 200 ਕਿਸਮਾਂ ਦੇ ਫੁੱਲ ਖੁਸ਼ਬੂ ਬਿਖੇਰਨਗੇ। ਪੀਏਯੂ ਦੇ ਵਿਗਿਆਨੀਆਂ ਵੱਲੋਂ ਖੋਜ ਕੀਤੀਆਂ ਫੁੱਲਾਂ ਦੀਆਂ 19 ਨਵੀਆਂ ਕਿਸਮਾਂ ਇਸ ਵਾਰ ਦੇ ਗੁਲਦਾਊਦੀ ਸ਼ੋਅ ਵਿੱਚ ਫੁੱਲ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਣਗੀਆਂ। ਇਸ ਸ਼ੋਅ ਵਿੱਚ ਦੋ ਹਜ਼ਾਰ ਤੋਂ 2500 ਦੇ ਕਰੀਬ ਗਮਲੇ ਵਿਕਰੀ ਲਈ ਰੱਖੇ ਜਾਣਗੇ। ਲੁਧਿਆਣਵੀਆਂ ਨੂੰ ਕੁਦਰਤ ਦੀ ਸੁੰਦਰਤਾ ਦੇ ਦਰਸ਼ਨ ਕਰਾਉਂਦਿਆਂ ਇਸ ਨਾਲ ਪ੍ਰੇਮ ਕਰਨ ਦਾ ਸੁਨੇਹਾ ਦੇਣ ਲਈ ਪੀਏਯੂ ਵਿੱਚ ਉਕਤ ਗੁਲਦਾਊਦੀ ਸ਼ੋਅ ਲਾਇਆ ਜਾ ਰਿਹਾ ਹੈ। ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਤੇ ਅਸਟੇਟ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ’ਤੇ ਲਾਏ ਜਾ ਰਹੇ ਇਸ ਗੁਲਦਾਊਦੀ ਸ਼ੋਅ ਵਿੱਚ ਵੱਖ-ਵੱਖ 200 ਕਿਸਮਾਂ ਦੇ ਫੁੱਲ ਰੱਖੇ ਜਾਣਗੇ। ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿੱਚ ਗੁਲਦਾਊਦੀ ਦੇ ਫੁੱਲਾਂ ਦਾ ਦੂਜਾ ਰੈਂਕ ਹੈ।
ਇਸ ਵਾਰ ਸ਼ੋਅ ਵਿੱਚ ਪੀਏਯੂ ਵੱਲੋਂ ਖੋਜੀਆਂ 19 ਨਵੀਆਂ ਕਿਸਮਾਂ ਦੇ ਫੁੱਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੀਏਯੂ ਕੋਲ 200 ਕਿਸਮਾਂ ਦੇ ਫੁੱਲਾਂ ਦਾ ਜ਼ਰਮ ਪਲਾਜ਼ਮਾ ਹੈ। ਇਸ ਸ਼ੋਅ ਵਿੱਚ ਹਿਮਾਂਸ਼ੂ, ਮਦਰ ਟਰੇਸਾ, ਗੁਲ੍ਹੇ ਸਾਹਿਰ, ਸਨੋਅ ਬਾਲ, ਸੁਨਾਰ ਬੰਗਲਾ ਆਦਿ ਫੁੱਲ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਫੁੱਲਾਂ ਦੇ ਗਮਲਿਆਂ ਦੀ ਵਿਕਰੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਗੁਲਦਾਊਦੀ ਸ਼ੋਅ ਵਿੱਚ ਵਿਸ਼ੇਸ਼ ਤੌਰ ’ਤੇ ਦੋ ਤੋਂ ਢਾਈ ਹਜ਼ਾਰ ਗਮਲੇ ਵਿਕਰੀ ਲਈ ਰੱਖੇ ਗਏ ਹਨ। ਗਮਲੇ ਦੇ ਅਕਾਰ ਦੇ ਹਿਸਾਬ ਨਾਲ ਪ੍ਰਤੀ ਗਮਲਾ 100, 150 ਅਤੇ 200 ਰੁਪਏ ਕੀਮਤ ਨਾਲ ਖ਼ਰੀਦਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਹਰ ਕਿਸੇ ਦੀ ਆਪਣੀ ਪਸੰਦ ਹੈ ਪਰ ਬਹੁਤੇ ਲੋਕ ਸਨੋਅ ਬਾਲ, ਸੁਨਾਰ ਬੰਗਲਾ ਆਦਿ ਕਿਸਮਾਂ ਦੇ ਵੱਡੇ ਫੁੱਲਾਂ ਨੂੰ ਪਸੰਦ ਕਰਦੇ ਹਨ।

Advertisement

Advertisement