ਪਟਵਾਰੀਆਂ ਨੂੰ ਸਵੇਰੇ 9 ਤੋਂ 11 ਵਜੇ ਤੱਕ ਦਫ਼ਤਰਾਂ ’ਚ ਰਹਿਣ ਦੇ ਹੁਕਮ
05:10 AM Feb 09, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 8 ਫਰਵਰੀ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਵਾਰੀਆਂ ਨੂੰ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ ’ਚ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਡੀਸੀ ਨੇ ਹੁਕਮਾਂ ਵਿੱਚ ਕਿਹਾ ਕਿ ਪਟਵਾਰੀ ਆਪਣੇ ਵਰਕ ਸਟੇਸ਼ਨਾਂ ’ਤੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ (ਸਿਵਾਏ ਕਿਸੇ ਕੋਰਟ ਕੇਸ ਜਾਂ ਕਿਸੇ ਹੋਰ ਜ਼ਰੂਰੀ ਦਫ਼ਤਰੀ ਕੰਮ ਦੇ) ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਪਟਵਾਰੀ ਨੇ ਆਪਣੇ ਖੇਤਰ ’ਚ ਕਿਸੇ ਦੌਰੇ ’ਤੇ ਜਾਣਾ ਹੈ ਤਾਂ ਉਹ ਸਵੇਰੇ 11 ਵਜੇ ਤੋਂ ਬਾਅਦ ਜਾਣਗੇ ਅਤੇ ਪਹਿਲਾਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਕੰਮਾਂ ਨੂੰ ਨਿਪਟਾਉਣਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਟਵਾਰੀ ਦੀ ਕੋਈ ਫੀਲਡ ਜਾਂ ਉੱਚ ਦਫ਼ਤਰਾਂ ਵਿੱਚ ਡਿਊਟੀ ਨਹੀਂ ਹੈ ਤਾਂ ਉਹ 11 ਵਜੇ ਤੋਂ ਬਾਅਦ ਦਫ਼ਤਰ ਵਿੱਚ ਹਾਜ਼ਰ ਰਹਿਣਗੇ।
Advertisement
Advertisement